ਅਣਜਾਣ ਵਿਅਕਤੀ ਨੇ ਬੁਕਾਰਡ ਦਾ ਭਰਾ ਬਣ ਕੇ ਹੋਟਲ ''ਚ ਕੀਤੇ ਮਜ਼ੇ

08/23/2019 8:23:15 PM

ਜਲੰਧਰ - ਕੈਨੇਡਾਈ ਟੈਨਿਸ ਸੁੰਦਰੀ ਯੂਜਿਨੀ ਬੁਕਾਰਡ ਨੂੰ ਅਜੀਬ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ। ਇਕ ਵਿਅਕਤੀ ਉਸਦਾ ਭਰਾ ਬਣਨ ਦਾ ਨਾਟਕ ਕਰ ਕੇ ਮਿਆਮੀ ਦੇ ਇਕ ਹੋਟਲ ਵਿਚ ਕਾਫੀ ਦਿਨਾਂ ਤਕ ਮਜ਼ੇ ਲੈਂਦਾ ਰਿਹਾ। ਜਦੋਂ ਅਸਲੀਅਤ ਪਤਾ ਲੱਗੀ, ਉਹ ਹੋਟਲ ਨੂੰ 42 ਹਜ਼ਾਰ ਡਾਲਰ ਦਾ ਚੂਨਾ ਲਾ ਚੁੱਕਾ ਸੀ।

PunjabKesari
ਯੂਜਿਨੀ ਜਦੋਂ ਟੂਰਨਾਮੈਂਟ ਨਹੀਂ ਖੇਡ ਰਹੀ ਹੁੰਦੀ ਤਾਂ ਉਹ ਜ਼ਿਆਦਾ ਸਮਾਂ ਮਿਆਮੀ ਵਿਚ ਹੀ ਰਹਿੰਦੀ ਹੈ। ਇਸ ਹੋਟਲ ਵਿਚ ਉਸਦਾ ਖਾਤਾ ਚੱਲਦਾ ਹੈ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਵਨ ਹੋਟਲ ਸਾਊਥ ਬੀਚ ਵਿਚ ਯੂਜਿਨੀ ਦੀ ਟੀਮ ਦੇ ਮੈਂਬਰਾਂ ਨੇ ਬੇਵਜ੍ਹਾ ਦੇ 29 ਹਜ਼ਾਰ ਡਾਲਰ ਦੇ ਬਿੱਲ ਦੀ ਸ਼ਿਕਾਇਤ ਕੀਤੀ। ਹੋਟਲ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਸਦੇ ਭਰਾ ਦੇ ਖਾਣ-ਪੀਣ, ਦਾਰੂ ਤੇ ਮਸਤੀ 'ਤੇ ਖਰਚ ਹੋਏ ਹਨ।

PunjabKesari
ਜ਼ਾਹਿਰ ਹੈ ਜਦੋਂ ਕੈਨੇਡਾਈ ਟੈਨਿਸ ਖਿਡਾਰਨ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਥੋਖੇਬਾਜ਼ ਨੂੰ ਪਛਾਣਨ ਤੋਂ ਸਾਫ ਇਨਕਾਰ ਕਰ ਦਿੱਤਾ। 24 ਸਾਲ ਦੇ ਸੋਲੋਮਨ ਅਜਾਰੀ ਦਾ ਦੂਰ-ਦੂਰ ਤਕ ਵੀ ਯੂਜਿਨੀ ਨਾਲ ਕੋਈ ਰਿਸ਼ਤਾ ਨਹੀਂ ਸੀ। ਇਸ ਤੋਂ ਬਾਅਦ ਮਿਆਮੀ ਪੁਲਸ ਨੇ ਉਸ 'ਤੇ ਨਜ਼ਰ ਰੱਖੀ ਤੇ ਫੜ ਲਿਆ। ਅਜਾਰੀ 'ਤੇ ਧੋਖਾ, ਪਛਾਣ ਵਿਚ ਧੋਖਾਧੜੀ ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਜ਼ੇ ਦੀ ਗੱਲ ਇਹ ਹੈ ਕਿ ਫਲੋਰਿਡਾ ਨਿਵਾਸੀ ਅਜਾਰੀ ਦੀ ਸ਼ਕਲ ਥੋੜ੍ਹੀ ਵੀ ਯੂਜਿਨੀ ਦੇ ਭਰਾ ਵਿਲ ਨਾਲ ਨਹੀਂ ਮਿਲਦੀ। ਇਸਦੇ ਬਾਵਜੂਦ ਲੰਬੇ ਸਮੇਂ ਤਕ ਕਿਸੇ ਨੂੰ ਉਸ 'ਤੇ ਸ਼ੱਕ ਨਹੀਂ ਹੋਇਆ।


Gurdeep Singh

Content Editor

Related News