ਅਮਰੀਕਾ ’ਚ ਭਾਰਤ-ਪਾਕਿ ਮੁਕਾਬਲਾ ਦਾ ਸਟੇਡੀਅਮ ਅਜੇ ਬਣ ਰਿਹੈ, ਮਈ ਦੇ ਅੰਤ ’ਚ ਹੋਵੇਗਾ ਤਿਆਰ

03/06/2024 2:32:00 PM

ਸਪੋਰਟਸ ਡੈਸਕ : ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ਲਈ ਨਿਊਯਾਰਕ ਦੇ ਨਾਸਾਓ ਕਾਊਂਟੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਅਜੇ ਅਧੂਰਾ ਹੈ। ਮੈਨੇਜਮੈਂਟ ਦਾ ਦਾਅਵਾ ਹੈ ਕਿ ਮਈ ਦੇ ਅੰਤ ਤਕ ਸਟੇਡੀਅਮ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਜਾਵੇਗਾ। ਇਸ ਜਗ੍ਹਾ ’ਤੇ 9 ਜੂਨ ਨੂੰ ਭਾਰਤ ਬਨਾਮ ਪਾਕਿਸਤਾਨ ਦਾ ਮਹਾਮੁਕਾਬਲਾ ਖੇਡਿਆ ਜਾਵੇਗਾ, ਜਿਸਦੀਆਂ ਟਿਕਟਾਂ ਹੁਣ ਤੋਂ ਹੀ ਲੱਖਾਂ ਵਿਚ ਵਿਕ ਰਹੀਆਂ ਹਨ।

ਸਟੇਡੀਅਮ ਦਾ ਈਸਟ ਸਟੈਂਡ ਤਿਆਰ ਹੋ ਰਿਹਾ ਹੈ, ਜਿਸ ’ਚ 12,500 ਪ੍ਰਸ਼ੰਸਕ ਮੈਚ ਦਾ ਮਜ਼ਾ ਲੈਣਗੇ। ਪਿਛਲੇ ਮਹੀਨੇ ਹੀ ਮੁੱਢਲੇ ਢਾਂਚੇ ਨੂੰ ਚੁੱਕਣ ਵਾਲੀ ਕ੍ਰੇਨ ਦੇ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਮੁੱਢਲੇ ਸਟੇਡੀਅਮ ਦੀ ਆਊਟਫੀਲਡ ਤੋਂ ਇਲਾਵਾ ਉੱਤਰ ਤੇ ਦੱਖਣੀ ਪੈਵੇਲੀਅਨ ’ਤੇ ਵੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਸਟੇਡੀਅਮ ਵਿਚ 34,000 ਦਰਸ਼ਕ ਬੈਠ ਸਕਣਗੇ। ਮਈ ਤਕ ਇਹ ਸਟੇਡੀਅਮ ਬਣ ਕੇ ਤਿਆਰ ਹੋਵੇਗਾ।  

ਇਹ ਵੱਡੇ ਮੁਕਾਬਲੇ ਖੇਡੇ ਜਾਣਗੇ ਇਸ ਮੈਦਾਨ ’ਤੇ ਜੋ ਹੇਠਾਂ ਅਨੁਸਾਰ ਹਨ

3 ਜੂਨ : ਸ਼੍ਰੀਲੰਕਾ ਬਨਾਮ ਦੱ. ਅਫਰੀਕਾ

5 ਜੂਨ : ਭਾਰਤ ਬਨਾਮ ਆਇਰਲੈਂਡ

7 ਜੂਨ : ਨੀਦਰਲੈਂਡ ਬਨਾਮ ਦੱ. ਅਫਰੀਕਾ

9 ਜੂਨ : ਭਾਰਤ ਬਨਾਮ ਪਾਕਿਸਤਾਨ

10 ਜੂਨ : ਦੱ. ਅਫਰੀਕਾ ਬਨਾਮ ਬੰਗਲਾਦੇਸ਼

11 ਜੂਨ : ਪਾਕਿਸਤਾਨ ਬਨਾਮ ਕੈਨੇਡਾ

12 ਜੂਨ : ਯੂ. ਐੱਸ. ਏ. ਬਨਾਮ ਭਾਰਤ


 


Tarsem Singh

Content Editor

Related News