ਜਲਦ ਹੀ ਸੰਨਿਆਸ ਲੈ ਸਕਦਾ ਹੈ ਸ਼੍ਰੀਲੰਕਾ ਟੀਮ ਦਾ ਇਹ ਧਾਕੜ ਗੇਂਦਬਾਜ਼

Monday, Jan 29, 2018 - 08:16 PM (IST)

ਜਲਦ ਹੀ ਸੰਨਿਆਸ ਲੈ ਸਕਦਾ ਹੈ ਸ਼੍ਰੀਲੰਕਾ ਟੀਮ ਦਾ ਇਹ ਧਾਕੜ ਗੇਂਦਬਾਜ਼

ਕੋਲੰਬੋ— ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸ਼੍ਰੀਲੰਕੇ ਦਾ ਅਨੁਵਤੀ ਤੇਜ਼ ਗੇਂਦਬਾਜ਼ ਪਹਿਲਾਂ ਤਾਂ ਆਈ. ਪੀ. ਐੱਲ.'ਚ ਕਿਸੇ ਵੀ ਟੀਮ ਵਲੋਂ ਖਰੀਦਿਆ ਨਹੀਂ ਗਿਆ। ਹੁਣ ਨਵੀਂ ਖਬਰ ਆਈ ਹੈ ਕਿ ਆਗਾਮੀ ਸੀਰੀਜ਼ ਲਈ ਵੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਉਮੀਦ ਜਿਤਾਈ ਜਾ ਰਹੀ ਹੈ ਕਿ ਸ਼੍ਰੀਲੰਕਾ ਦਾ ਇਹ ਦਿੱਗਜ਼ ਗੇਂਦਬਾਜ਼ ਜਲਦ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ। 24 ਸਾਲ ਦੇ ਮਲਿੰਗਾ ਪਿਛਲੇ ਸਤੰਬਰ ਤੋਂ ਹੀ ਰਾਸ਼ਟਰੀ ਟੀਮ ੋਤੋਂ ਬਾਹਰ ਚੱਲ ਰਿਹਾ ਹੈ। ਉਹ ਆਖਰੀ ਵਾਰ ਭਾਰਤ ਖਿਲਾਫ ਹੋਈ ਘਰੇਲੂ ਟੀ-20 ਸੀਰੀਜ਼ 'ਚ ਟੀਮ 'ਚ ਹਿੱਸਾ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਬੰਗਲਾਦੇਸ਼ ਦੌਰੇ 'ਤੇ ਹੋਈ ਤ੍ਰਿਕੋਣੀ ਸੀਰੀਜ਼ ਲਈ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਸ ਨੇ ਹਾਲ ਹੀ 'ਚ ਫਿਟਨੇਸ ਟੈਸਟ ਪਾਸ ਕੀਤਾ ਸੀ।
ਮਲਿੰਗਾ ਨੇ ਇਕ ਰਿਪੋਰਟ 'ਚ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਟੀਮ ਨੂੰ ਮੇਰੀਆਂ ਸੇਵਾਵਾਂ ਕਿਸੇ ਖਿਡਾਰੀ ਦੇ ਰੂਪ 'ਚ ਨਹੀਂ ਚਾਹੀਦੀ ਤਾਂ ਅੱਗੇ ਵਧਣ ਦਾ ਇਹ ਸਹੀ ਸਮਾਂ ਹੈ। ਮੈਨੂੰ ਪਤਾ ਹੈ ਕਿ ਮੇਰੇ ਅੰਦਰ ਹਾਲੇ ਵੀ ਕਾਫੀ ਕ੍ਰਿਕਟ ਬਾਕੀ ਹੈ ਅਤੇ ਜੇਕਰ ਮੈਂ ਇਕ ਖਿਡਾਰੀ ਦੇ ਰੂਪ 'ਚ ਯੋਗਦਾਨ ਨਹੀਂ ਦੇ ਸਕਦਾ ਤਾਂ ਮੈਂ ਵਿਸ਼ਵ ਕੱਪ 'ਚ ਮੇਂਟਰ ਦੇ ਰੂਪ 'ਚ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ।
ਉਸ ਨੇ ਕਿਹਾ ਕਿ ਜੇਕਰ ਕੋਈ ਮੈਨੂੰ ਅੱਜ ਬੁਲਾਉਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਵਿਸ਼ਵ ਕੱਪ ਲਈ ਕੋਚਿੰਗ ਟੀਮ 'ਚ ਰੱਖਣਾ ਚਾਹੁੰਦੇ ਹਾਂ ਤਾਂ ਮੈਨੂੰ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ। ਮਲਿੰਗਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 11ਵੇਂ ਸੀਜ਼ਨ ਲਈ ਇਸ ਵਾਰ ਹੋਈ ਨਿਲਾਮੀ 'ਚ ਵੀ ਟੀਮ ਨੇ ਨਹੀਂ ਖਰੀਦਿਆ ਹੈ। ਉਹ ਇਸ ਤੋਂ ਪਹਿਲਾਂ ਮੁੰਬਈ ਇੰਡੀਅਨ ਟੀਮ ਦਾ ਹਿੱਸਾ ਸੀ । ਮਲਿੰਗਾ ਨੇ ਆਈ. ਪੀ. ਐੱਲ, 'ਚ ਹੁਣ ਤੱਕ 110 ਮੈਚ ਖੇਡੇ ਹਨ ਜਿਸ 'ਚ ਉਸ ਨੇ 154 ਵਿਕਟਾਂ ਹਾਸਲ ਕੀਤੀਆਂ ਹਨ।


Related News