ਟੀ20 ਵਿਸ਼ਵ ਕੱਪ ਤੋਂ ਚਾਰ ਮਹੀਨੇ ਪਹਿਲਾਂ ਟੀਮ ਤਿਆਰ ਹੋ ਜਾਣੀ ਚਾਹੀਦੀ : ਯੁਵੀ, ਭੱਜੀ

12/17/2019 8:03:50 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਸਟਾਰ ਖਿਡਾਰੀ ਯੁਵਰਾਜ ਸਿੰਘ (ਯੁਵੀ) ਤੇ ਆਫ ਸਪਿਨਰ ਹਰਭਜਨ ਸਿੰਘ (ਭੱਜੀ) ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਲਈ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਟੂਰਨਾਮੈਂਟ ਤੋਂ ਚਾਰ ਮਹੀਨੇ ਪਹਿਲਾਂ ਤਿਆਰ ਹੋ ਜਾਣੀ ਚਾਹੀਦੀ ਹੈ। ਯੁਵਰਾਜ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੀਮ ਨੂੰ ਵਿਸ਼ਵ ਕੱਪ ਤੋਂ ਚਾਰ ਮਹੀਨੇ ਪਹਿਲਾਂ ਤਿਆਰ ਹੋ ਜਾਣਾ ਚਾਹੀਦਾ ਹੈ ਤੇ ਮੇਰਾ ਮਤਲਬ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੀਮ ਦੇ ਨਾਲ ਕਿਹੜੇ 16 ਜਾਂ 14 ਖਿਡਾਰੀ ਜਾਣਗੇ। ਮੈਨੂੰ ਲੱਗਦਾ ਹੈ ਕਿ ਸਾਨੂੰ ਵਿਸ਼ਵ ਕੱਪ ਤੋਂ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈ। ਭਾਰਤੀ ਟੀਮ ਵਿਸ਼ਵ ਕੱਪ ਦੀ ਤਿਆਰੀਆਂ ਦੇ ਮੱਦੇਨਜ਼ਰ ਕਈ ਨੋਜਵਾਨ ਖਿਡਾਰੀਆਂ ਨੂੰ ਅਜਮਾ ਰਹੀ ਹੈ।
ਭਾਰਤ ਨੂੰ 2011 'ਚ ਵਨ ਡੇ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਯੁਵਰਾਜ ਨੇ ਇਸ ਮੌਕੇ 'ਤੇ ਹਰਫਨਮੌਲਾ ਸ਼ਿਵਮ ਦੂਬੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਖੱਬੇ ਹੱਥ ਦੇ ਇਸ ਤਰ੍ਹਾ ਦੇ ਬੱਲੇਬਾਜ਼ ਹਨ ਜੋ ਗੇਂਦਬਾਜ਼ੀ ਵੀ ਕਰ ਸਕਦੇ ਹਨ। ਉਸਦਾ ਟੀਮ 'ਚ ਰਹਿਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸ਼ਿਵਮ ਦੂਬੇ ਦੇ ਨਾਲ ਫਿੱਟਨੈੱਸ ਦੀ ਸਮੱਸਿਆ ਹੈ। ਯੁਵਰਾਜ ਦੇ ਨਾਲ ਹਰਭਜਨ ਸਿੰਘ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਕਹੇ। ਉਸ ਨੇ ਕਿਹਾ ਕਿ ਟੀਮ ਪਹਿਲਾਂ ਤੋਂ ਇਕਜੁਟ ਹੋਣੀ ਚਾਹੀਦੀ ਹੈ ਤੇ ਖਿਡਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਿਸ਼ਵ ਕੱਪ 'ਚ ਖੇਡਣਗੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੇ ਮੰਨ ਵਿਚ ਟੀਮ 'ਚ ਜਗ੍ਹਾ ਨੂੰ ਲੈ ਕੇ ਡਰ ਹੋਵੇ। ਉਨ੍ਹਾ ਨੇ ਕਿਹਾ ਕਿ ਖਿਡਾਰੀਆਂ ਨੂੰ ਟੀਮ 'ਚ ਆਪਣੀ ਭੂਮੀਕਾ ਦੇ ਵਾਰੇ 'ਚ ਪਤਾ ਹੋਣਾ ਚਾਹੀਦਾ ਹੈ।  


Gurdeep Singh

Content Editor

Related News