ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਕਿਹਾ-ਮੇਰੀ ਜ਼ਿੰਦਗੀ ਖਤਰੇ ’ਚ, ਰਾਸ਼ਟਰਪਤੀ ਨੇ ਕੀਤਾ ਬਰਖਾਸਤ

Monday, Nov 27, 2023 - 09:20 PM (IST)

ਕੋਲੰਬੋ, (ਭਾਸ਼ਾ)–ਸ਼੍ਰੀਲੰਕਾ ਦੇ ਖੇਡ ਮੰਤਰੀ ਰੌਸ਼ਨ ਰਣਸਿੰਘੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਕ੍ਰਿਕਟ ਪ੍ਰਸ਼ਾਸਨ ਵਿਚ ‘ਭ੍ਰਿਸ਼ਟਾਚਾਰ ਉਜਾਗਰ’ ਕਰਨ ਦੇ ਕਾਰਨ ਉਸਦੀ ‘ਜ਼ਿੰਦਗੀ ਨੂੰ ਖ਼ਤਰਾ’ ਹੈ ਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਇਸਦੇ ਲਈ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੇ ਉਸਦਾ ਸਟਾਫ ਮੁਖੀ ਜ਼ਿੰਮੇਵਾਰ ਹੋਵੇਗਾ।

ਰਣਸਿੰਘੇ ਨੂੰ ਕੈਬਨਿਟ ਦੀ ਹਫਤਾਵਰੀ ਮੀਟਿੰਗ ਵਿਚ ਹਿੱਸਾ ਲੈਣ ਲਈ ਪਹੁੰਚਦੇ ਹੀ ਬਰਖਾਸਤੀ ਪੱਤਰ ਸੌਂਪ ਦਿੱਤਾ ਗਿਆ, ਜਿਸ ’ਤੇ ਵਿਕਰਮਾਸਿੰਘੇ ਦੇ ਦਸਤਖਤ ਸਨ। ਇਸ ਵਿਚ ਕਿਹਾ ਗਿਆ ਕਿ ਰਣਸਿੰਘੇ ਨੂੰ ਖੇਡ ਤੇ ਨੌਜਵਾਨ ਪ੍ਰੋਗਰਾਮ ਤੇ ਸਿੰਚਾਈ ਮੰਤਰਾਲਾ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ

ਰਣਸਿੰਘੇ ਨੇ ਸੰਸਦ ਵਿਚ ਕਿਹਾ ਕਿ ਵਿਕਰਮਸਿੰਘੇ ਉਸ ਨੂੰ ਸਿਆਸੀ ਬਦਲੇ ਲਈ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਕ ਵਾਹਨ ਨਾਲ ਸਬੰਧਤ ਗਲਤ ਤੱਥਾਂ ਦਾ ਇਸਤੇਮਾਲ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਉਸ ਦੇ ਵਲੋਂ ਇਕ ਵਾਹਨ ਨੂੰ ਅਧਿਕਾਰੀਆਂ ਨੇ ਟੈਕਸ ਵਿਚ ਹੇਰ-ਫੇਰ ਦੇ ਬਹਾਨੇ ਜਬਤ ਕਰ ਲਿਆ ਹੈ, ਜਿਸ ਨਾਲ ਕਿ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਸਕੇ।

ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਸ਼ਾਸਨ ਨੂੰ ਚਲਾਉਣ ਲਈ ਇਕ ਅੰਤ੍ਰਿਮ ਕਮੇਟੀ ਨਿਯੁਕਤ ਕਰਨ ਦੇ ਆਪਣੇ ਕਦਮ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਕੀ ਕ੍ਰਿਕਟ ਵਿਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਮੈਨੂੰ ਇਹ ਇਨਾਮ ਮਿਲੇਗਾ? ਮੈਂ ਆਡਿਟ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ।’’ਉਸ ਨੇ ਅੱਗੇ ਸਵਾਲ ਕੀਤਾ ਕਿ ਰਾਸ਼ਟਰਪਤੀ ਸਿਆਸੀ ਬਦਲਾ ਕਿਉਂ ਲੈ ਰਹੇ ਹਨ ਜਦਕਿ ਖੇਡ ਮੰਤਰੀ ਦੇ ਰੂਪ ਵਿਚ ਉਸ ਨੇ ਸਿਰਫ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਸੀ।

ਨੋਟ - ਇਸ ਆਰਟੀਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News