ਖੇਡ ਮੰਤਰੀ ਨੇ ਦੁਤੀਚੰਦ ਦਾ ਕੀਤਾ ਸਮਰਥਨ

Thursday, Jul 06, 2017 - 11:51 AM (IST)

ਖੇਡ ਮੰਤਰੀ ਨੇ ਦੁਤੀਚੰਦ ਦਾ ਕੀਤਾ ਸਮਰਥਨ

ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ਅੱਜ ਵਿਵਾਦਾਂ 'ਚ ਘਿਰੀ ਐਥਲੀਟ ਦੁਤੀ ਚੰਦ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਖਿਡਾਰਨ ਦੇ ਨਾਲ ਹਨ ਅਤੇ ਉਸ ਦੇ ਮਾਮਲੇ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣਗੇ। ਦੂਤੀ ਚੰਦ ਆਈ.ਏੇ.ਏ.ਐੱਫ. ਦੇ ਹਾਈਪਰਐਂਡਰੋਜੇਨਿਜਮ ਨਿਯਮ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖਣ ਦੇ ਲਈ ਇਸ ਮਹੀਨੇ ਦੇ ਅੰਤ 'ਚ ਖੇਡ ਝਗੜਾ ਨਿਪਟਾਊ ਅਦਾਲਤ ਦੇ ਸਾਹਮਣੇ ਲੁਸਾਨੇ ਜਾਵੇਗੀ। ਉਹ ਅਤੇ ਉਸ ਦੇ ਵਕੀਲ ਤਾਜ਼ਾ ਸਬੂਤਾਂ ਦੇ ਨਾਲ ਅਪੀਲ ਕਰਨਗੇ।

ਉਨ੍ਹਾਂ ਕਿਹਾ ਕਿ ਮੈਂ ਅੱਜ ਅਖਬਾਰ 'ਚ ਰਿਪੋਰਟ ਪੜ੍ਹੀ ਅਤੇ ਜਿੱਥੇ ਤੱਕ ਦੁਤੀ ਚੰਦ ਦਾ ਸਬੰਧ ਹੈ ਤਾਂ ਮੈਂ ਬਹੁਤ ਸਪੱਸ਼ਟ ਹਾਂ ਕਿ ਅਸੀਂ ਆਪਣੇ ਐਥਲੀਟਾਂ ਦੇ ਨਾਲ ਹਾਂ ਅਤੇ ਮੈਂ ਇਸ ਦਾ ਸਮਰਥਨ ਕਰਾਂਗਾ। ਖੇਡ ਮੰਤਰੀ ਨੇ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਮੁਆਨੇ ਦੇ ਸਮੇਂ ਇਹ ਗੱਲਾਂ ਕਹੀਆਂ ਜੋ 6 ਤੋਂ 28 ਅਕਤੂਬਰ ਨੂੰ ਇੱਥੇ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਖੇਡ ਸਥਾਨਾਂ 'ਚੋਂ ਇਕ ਹੈ।


Related News