ਆਟੋ ਡ੍ਰਾਇਵਰ ਦੇ ਬੇਟੇ ਨੇ ਭਾਰਤ ਵਲੋਂ ਖੇਡਦੇ ਹੋਏ ਪਹਿਲੇ ਹੀ ਮੈਚ ''ਚ ਹਾਸਲ ਕੀਤੀ ਪਹਿਲੀ ਵਿਕਟ

11/04/2017 9:35:39 PM

ਰਾਜਕੋਟ— ਨਿਊਜ਼ੀਲੈਂਡ ਦੇ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਭਾਰਤੀ ਟੀਮ ਦੇ ਲਈ ਡੇਬਿਊ ਕੀਤਾ ਹੈ। ਰਾਜਕੋਟ 'ਚ ਸ਼ਨੀਵਾਰ ਨੂੰ ਸੌਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਸਿਰਾਜ ਨੂੰ ਟੀ-20 ਕੈਪ ਦਿੱਤੀ। ਸਿਰਾਜ ਟੀ-20 ਇੰਟਰਨੈਸ਼ਨਲ 'ਚ ਡੇਬਿਊ ਕਰਨ ਵਾਲੇ 71 ਭਾਰਤੀ ਕ੍ਰਿਕਟ ਹੈ।
ਜ਼ਿਕਰਯੋਗ ਹੈ ਕਿ ਕਿ ਮੁਹੰਮਦ ਸਿਰਾਜ ਨੂੰ ਇਸ ਸਾਲ ਆਈ. ਪੀ. ਐੱਲ. ਨੀਲਾਮੀ 'ਚ ਹੈਦਰਾਬਾਦ ਨੇ 2 ਕਰੋੜ 60 ਲੱਖ ਰੁਪਏ 'ਚ ਖਰੀਦੀਆਂ ਤਾਂ ਉਸ ਦਾ ਸਿਰਫ ਇਕ ਸੁਪਨਾ ਸੀ ਕਿ ਉਹ ਆਪਣੇ ਪਿਤਾ ਨੂੰ ਅੱਗੇ ਕਦੇ ਨਹੀਂ ਆਟੋ ਰਿਕਸ਼ਾ ਚਲਾਉਣ ਦੇਵੇਗਾ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ।
ਇਸ 23 ਸਾਲਾਂ ਤੇਜ਼ ਗੇਂਦਬਾਜ਼ ਨੂੰ ਪਹਿਲੀ ਵਾਰ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਮਿਲਿਆ ਹੈ। ਜਿਸ ਤੋਂ ਉਹ ਕਾਫੀ ਖੁਸ਼ ਹੈ। ਸਿਰਾਜ ਆਈ. ਪੀ. ਐੱਲ. 'ਚ 6 ਮੈਚਾਂ ਦੀ ਅਨੁਬੰਧ ਰੱਖਦਾ ਹੈ। ਉਸ ਨੇ ਆਈ. ਪੀ. ਐੱਲ ਸੀਜ਼ਨ 10 'ਚ 10 ਵਿਕਟਾਂ ਹਾਸਲ ਕੀਤੀਆਂ। ਉਸ ਦਾ ਬਿਹਤਰੀਨ ਪ੍ਰਦਰਸ਼ਨ 4/32 ਰਿਹਾ ਹੈ। ਜਦੋਂ ਸਿਲੈਕਟਰਸ ਨੇ ਉਸ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਸ਼ਾਮਲ ਕੀਤਾ ਤਾਂ ਸਿਰਾਜ ਨੇ ਦੱੱਸਿਆ ਕਿ ਜਿਸ ਦਿਨ ਮੈਨੂੰ ਆਈ.  ਪੀ. ਐੱਲ. ਦਾ ਕਾਨਟ੍ਰੈਕਟ ਮਿਲਿਆ ਸੀ ਤਾਂ ਉਸ ਦਿਨ ਮੈਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਕੰਮ ਕਰਨ ਦੀ ਜਰੂਰਤ ਨਹੀਂ ਹੈ।
ਸਿਰਾਜ ਨੇ ਦੱਸਿਆ ਕਿ ਉਸ ਦਿਨ ਤੋਂ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਹੁਣ ਤੁਸੀਂ ਆਰਾਮ ਕਰੋ ਅਤੇ ਮੈਂ ਆਪਣੇ ਕਰੀਅਰ ਨੂੰ ਨਵੇਂ ਘਰ 'ਚ ਵੀ ਲੈ ਆਇਆ ਹਾਂ। ਇਸ ਤੇਜ਼ ਗੇਂਦਬਾਜ਼ ਨੇ ਭਾਰਤੀ-ਏ ਟੀਮ ਵਲੋਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਉਸ ਨੂੰ ਇੰਨ੍ਹੀ ਜਲਦੀ ਭਾਰਤੀ ਟੀਮ 'ਚ ਚੁਣਨ ਦੀ ਉਮੀਦ ਨਹੀਂ ਸੀ। ਸਿਰਾਜ ਨੇ ਕਿਹਾ ਸੀ ਕਿ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਪਿਛਲੇ ਸਾਲ ਜਦੋਂ ਹੈਦਰਾਬਾਦ ਦੇ ਨਾਲ ਸੀ ਤਾਂ ਉਸ ਦੇ ਟਿਪਸ ਕਾਫੀ ਕੰਮ ਆਏ। 
ਸਿਰਾਜ ਨੇ ਕਿਹਾ ਕਿ ਪਿਛਲੇ ਸਾਲ ਉਹ ਹੈਦਰਾਬਾਦ ਚੀਮ ਦੇ ਨਾਲ ਸੀ ਅਤੇ ਪਹਿਲੀ ਵਾਰ ਮੈਨੂੰ ਸਿਖਰ ਪੱਧਰ 'ਤੇ ਬਣੇ ਰਹਿਣ ਦੇ ਲਈ ਗੇਂਦਬਾਜ਼ੀ ਨਾਲ ਜੁੜੇ ਟਿਪਸ ਦਿੱਤੇ। ਉਸ ਨੇ ਕਿਹਾ ਕਿ ਮੈਨੂੰ ਤਮਾਮ ਵੈਰੀਅਸ਼ਨ ਦੇ ਬਾਰੇ 'ਚ ਦੱਸਿਆ। ਇਸ ਨਾਲ ਮੈਨੂੰ ਆਈ. ਪੀ. ਐੱਲ. 'ਚ ਮਦਦ ਮਿਲੀ।


Related News