ਵਿੰਡੀਜ਼ ਦੇ ਭਾਰਤ ਦੌਰੇ ਦੇ ਪ੍ਰੋਗਰਾਮ 'ਚ ਬਦਲਾਅ, ਹੁਣ ਇੱਥੇ ਹੋਣਗੇ ਵਨ-ਡੇ ਤੇ ਟੀ-20 ਮੈਚ
Sunday, Jan 23, 2022 - 03:22 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੈਸਟਇੰਡੀਜ਼ ਟੀਮ ਦੇ ਨਾਲ ਹੋਣ ਵਾਲੇ ਵਨ-ਡੇ ਤੇ ਟੀ-20 ਮੁਕਾਬਲਿਆਂ ਲਈ ਮੈਚ ਸਥਾਨ ਬਦਲ ਦਿੱਤੇ ਹਨ। ਭਾਰਤੀ ਟੀਮ ਇਸ ਸਮੇਂ ਦੱਖਣੀ ਅਫ਼ਰੀਕਾ 'ਚ ਟੈਸਟ ਦੇ ਬਾਅਦ ਵਨ-ਡੇ ਸੀਰੀਜ਼ ਖੇਡ ਰਹੀ ਹੈ। ਵਾਪਸੀ ਦੇ ਬਾਅਦ ਭਾਰਤੀ ਟੀਮ ਵਿੰਡੀਜ਼ ਟੀਮ ਖ਼ਿਲਾਫ਼ ਵਨ-ਡੇ ਤੇ ਟੀ-20 ਸੀਰੀਜ਼ ਖੇਡੇਗੀ। ਨਵੀਂ ਰਿਪੋਰਟ ਦੇ ਮੁਤਾਬਕ ਤਿੰਨ ਵਨ-ਡੇ ਹੁਣ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ 'ਚ ਖੇਡੇ ਜਾਣਗੇ ਜਦਕਿ ਤਿੰਨ ਟੀ-20 ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਜਾਣਗੇ।
ਮੂਲ ਰੂਪ ਨਾਲ ਐਲਾਨੀ ਗਈ ਸੀਰੀਜ਼ ਨੂੰ 6 ਦੀ ਜਗ੍ਹਾ ਦੋ ਸਥਾਨਾਂ ਤਕ ਸੀਮਿਤ ਕਰਨ ਦਾ ਫ਼ੈਸਲਾ ਟੀਮਾਂ, ਮੈਚ ਅਧਿਕਾਰੀਆਂ, ਪ੍ਰਸਾਰਕਾਂ ਤੇ ਹੋਰ ਹਿੱਤਧਾਰਕਾਂ ਦੀ ਯਾਤਰਾ ਤੇ ਆਵਾਜਾਈ 'ਚ ਕਟੌਤੀ ਤੇ ਜੈਵ ਸੁਰੱਖਿਆ ਜੋਖ਼ਮਾਂ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ।
ਵੈਸਟਇੰਡੀਜ਼ ਦਾ ਭਾਰਤ ਦੌਰਾ 2022
6 ਫਰਵਰੀ : ਪਹਿਲਾ ਵਨ-ਡੇ ਅਹਿਮਦਾਬਾਦ 'ਚ
9 ਫਰਵਰੀ : ਦੂਜਾ ਵਨ-ਡੇ ਅਹਿਮਦਾਬਾਦ 'ਚ
11 ਫਰਵਰੀ : ਤੀਜਾ ਵਨ-ਡੇ ਅਹਿਮਦਾਬਾਦ 'ਚ
16 ਫਰਵਰੀ : ਪਹਿਲਾ ਟੀ-20 ਕੋਲਕਾਤਾ 'ਚ
18 ਫਰਵਰੀ : ਦੂਜਾ ਟੀ-20 ਕੋਲਕਾਤਾ 'ਚ
20 ਫਰਵਰੀ : ਤੀਜਾ ਟੀ-20 ਕੋਲਕਾਤਾ 'ਚ
ਇਹ ਵੀ ਪੜ੍ਹੋ : ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕੀਤਾ ਵਿਆਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।