ਪੰਜਾਬ ਕਿੰਗਜ਼ ''ਚ ਇਸ ਦਿੱਗਜ ਦੀ ਵਾਪਸੀ, ਨਿਭਾਉਣਗੇ ਬੱਲੇਬਾਜ਼ੀ ਕੋਚ ਦੀ ਭੂਮਿਕਾ

11/17/2022 2:26:54 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਪੰਜਾਬ ਕਿੰਗਜ਼ ਨੇ ਇਕ ਸਾਲ ਦੇ ਵਕਫੇ ਤੋਂ ਬਾਅਦ ਭਾਰਤ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਵਸੀਮ ਜਾਫਰ ਨੂੰ ਆਗਾਮੀ ਸੈਸ਼ਨ ਲਈ ਮੁੜ ਤੋਂ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਜਾਫਰ 2019 ਤੋਂ 2021 ਤੱਕ ਪੰਜਾਬ ਕਿੰਗਜ਼ ਦੇ ਬੱਲੇਬਾਜ਼ੀ ਕੋਚ ਸਨ ਪਰ 2022 ਦੀ ਨਿਲਾਮੀ ਤੋਂ ਪਹਿਲਾਂ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਪੰਜਾਬ ਕਿੰਗਜ਼ ਨੇ ਪਿਛਲੇ ਸਾਲ ਮਾਰਕ ਵੁੱਡ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਸੀ। ਹਾਲਾਂਕਿ ਹੁਣ ਜਾਫਰ ਦੀ ਪੰਜਾਬ ਟੀਮ 'ਚ ਵਾਪਸੀ ਹੋਈ ਹੈ। ਪੰਜਾਬ ਕਿੰਗਜ਼ ਨੇ ਜਾਫਰ ਦੀ ਬੱਲੇਬਾਜ਼ੀ ਕੋਚ ਵਜੋਂ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ, "ਜਿਸਦਾ ਸੀ ਬੇਸਬਰੀ ਨਾਲ ਇੰਤਜ਼ਾਰ"। ਸਾਡੇ ਬੱਲੇਬਾਜ਼ੀ ਕੋਚ ਵਸੀਮ ਜਾਫਰ।''

ਇਹ ਵੀ ਪੜ੍ਹੋ : IPL 2023 : ਟੀਮਾਂ ਨੇ ਕਰੋੜਾਂ ਰੁਪਏ 'ਚ ਖ਼ਰੀਦੇ ਖਿਡਾਰੀ ਵੀ ਕੀਤੇ ਰਿਲੀਜ਼, ਅਗਲੇ ਮਹੀਨੇ ਲੱਗੇਗੀ ਬੋਲੀ

PunjabKesari

IPL 2023 ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼

ਰਿਲੀਜ਼ ਖਿਡਾਰੀ : ਮਯੰਕ ਅਗਰਵਾਲ, ਓਡਿਅਨ ਸਮਿਥ, ਵੈਭਵ ਅਰੋੜਾ, ਬੇਨੀ ਹਾਵੇਲ, ਈਸ਼ਾਨ ਪੋਰੇਲ, ਅੰਸ਼ ਪਟੇਲ, ਪ੍ਰੇਰਕ ਮਾਂਕਡ, ਸੰਦੀਪ

ਰਿਟੇਨ ਖਿਡਾਰੀ : ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਰਾਜ ਬਾਵਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਬਲਤੇਜ ਸਿੰਘ, ਨਾਥਨ ਐਲਿਸ, ਕਗਿਸੋ ਰਬਾਡਾ, ਰਾਹੁਲ ਚਾਹਰ, ਹਰਪ੍ਰੀਤ ਬਰਾੜ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News