ਸੰਨਿਆਸ ਲੈ ਚੁੱਕੇ ਵਿੰਡੀਜ਼ ਕ੍ਰਿਕਟਰ ਨੂੰ ICC ਨੇ ਕੀਤਾ 6 ਸਾਲ ਲਈ ਬੈਨ, ਇਹ ਸੀ ਮਾਮਲਾ

Thursday, Nov 23, 2023 - 07:54 PM (IST)

ਦੁਬਈ, (ਭਾਸ਼ਾ)– ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲਨ ਸੈਮੂਅਲਸ ’ਤੇ ਵੀਰਵਾਰ ਨੂੰ ਐਮੀਰੇਟਸ ਕ੍ਰਿਕਟ ਬੋਰਡ ਦੇ ਭ੍ਰਿਸ਼ਟਾਚਾਰ ਰੋਕੂ ਜਾਬਤੇ ਦੀ ਉਲੰਘਣਾ ਲਈ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ 6 ਸਾਲ ਦੀ ਪਾਬੰਦੀ ਲਾ ਦਿੱਤੀ ਗਈ। ਸੈਮੂਅਲਸ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਨੇ (ਐਮੀਰੇਟਸ ਬੋਰਡ ਵਿਚ ਨਾਮਜ਼ਦ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਦੇ ਤੌਰ ’ਤੇ) ਸਤੰਬਰ 2021 ਵਿਚ ਚਾਰ ਸਾਲਾਂ ਲਈ ਦੋਸ਼ੀ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ : ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਦਾਅਵਾ, ਦੱਸਿਆ ਕੌਣ ਹੈ ਹਾਰ ਦਾ ਜ਼ਿੰਮੇਵਾਰ

ਅਗਸਤ ਵਿਚ ਉਸ ਨੂੰ ਪੰਚਾਟ ਵਲੋਂ ਦੋਸ਼ੀ ਪਾਇਆ ਗਿਆ ਸੀ ਤੇ ਉਸਦੀ ਪਾਬੰਦੀ 11 ਨਵੰਬਰ ਤੋਂ ਸ਼ੁਰੂ ਹੋਈ । ਇਹ ਯੂਰਪ 2019 ਵਿਚ ਆਬੂਧਾਬੀ ਟੀ-10 ਲੀਗ ਨਾਲ ਸਬੰਧਤ ਹੈ। ਸਾਬਕਾ ਆਲਰਾਊਂਡਰ ਸੈਮੂਅਲਸ ਨੇ 71 ਟੈਸਟ, 2007 ਵਨ ਡੇ ਤੇ 67 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਆਈ. ਸੀ. ਸੀ. ਨੇ ਵੀਰਵਾਰ ਨੂੰ ਕਿਹਾ ਕਿ 42 ਸਾਲਾ ਸੈਮੂਅਲਸ ਨੂੰ ਦੋਸ਼ੀ ਪਾਇਆ ਗਿਆ ਹੈ ਕਿਉਂਕਿ ਉਸ ਨੂੰ ਨਾਮਜ਼ਦ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਨੂੰ ਕਿਸੇ ਵੀ ਤੋਹਫੇ, ਭੁਗਤਾਨ, ਮਹਿਮਾਨ ਜਾਂ ਹੋਰ ਫਾਇਦੇ ਦੀ ਰਸੀਦ ਦਾ ਖੁਲਾਸਾ ਨਹੀਂ ਕੀਤਾ ਤੇ ਅਜਿਹਾ ਅਜਿਹੀ ਸਥਿਤੀ ਵਿਚ ਕੀਤਾ ਗਿਆ ਜਿਹੜੀ ਮੁਕਾਬਲੇਬਾਜ਼ ਤੇ ਕ੍ਰਿਕਟ ਦੀ ਖੇਡ ਨੂੰ ਬਦਨਾਮ ਕਰ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ 9 ਤਮਗੇ

ਉਸ ਨੂੰ ਨਾਮਜ਼ਦ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਨੂੰ 750 ਡਾਲਰ ਜਾਂ ਇਸ ਤੋਂ ਵੱਧ ਕੀਮਤ ਦੇ ਮਹਿਮਾ ਦੀ ਰਸੀਦ ਦਾ ਖੁਲਾਸਾ ਨਾ ਕਰਨ ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। ਸੈਮੂਅਲਸ ਨੇ 2012 ਤੇ 2016 ਵਿਚ ਟੀ-20 ਵਿਸ਼ਵ ਕੱਪ ਫਾਈਨਲ ਵਿਚ ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਉਸ ਦੇ ਨਾਂ ਕੌਮਾਂਤਰੀ ਕ੍ਰਿਕਟ ਵਿਚ 11,000 ਤੋਂ ਵੱਧ ਦੌੜਾਂ ਹਨ। ਉਸ ਨੂੰ ਮਈ 2008 ਵਿਚ ਕ੍ਰਿਕਟ ਦੀ ਖੇਡਨੂੰ ਬਦਨਾਮ ਕਰਨ ਲਈ ਪੈਸੇ ਲੈਣ ਜਾਂ ਹੋਰ ਫਾਇਦਾ ਲੈਣ ਲਈ ਦੋ ਸਾਲ ਲਈ ਪਾਬੰਦੀਸ਼ੁਦਾ ਕੀਤਾ ਗਿਆ ਸੀ। ਵੈਸਟਇੰਡੀਜ਼ ਲਈ ਉਹ ਆਖਰੀ ਵਾਰ 2018 ਵਿਚ ਖੇਡਿਆ ਸੀ ਤੇ 2020 ਵਿਚ ਉਸ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News