BCCI ''ਚ ਫੇਮਾ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਿਹੈ ਰਿਜ਼ਰਵ ਬੈਂਕ
Tuesday, May 28, 2019 - 03:20 AM (IST)

ਨਵੀਂ ਦਿੱਲੀ— ਰਿਜ਼ਰਵ ਬੈਂਕ ਬੀ. ਸੀ. ਸੀ. ਆਈ. ਵਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੇ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਮਾਮਲਾ 2 ਵਿਦੇਸ਼ੀ ਕ੍ਰਿਕਟ ਸੰਗਠਨਾਂ ਕ੍ਰਿਕਟ ਆਸਟਰੇਲੀਆ (ਸੀ. ਏ.) ਅਤੇ ਕ੍ਰਿਕਟ ਸਾਊਥ ਅਫਰੀਕਾ (ਸੀ. ਐੱਸ. ਏ.) ਨੂੰ 1600 ਕਰੋੜ ਰੁਪਏ ਦੇ ਕੀਤੇ ਗਏ ਭੁਗਤਾਨ ਨਾਲ ਸਬੰਧਤ ਹੈ।
ਸੂਤਰ ਨੇ ਦੱਸਿਆ ਬੀ. ਸੀ. ਸੀ. ਆਈ. ਨੇ ਬੰਦ ਹੋ ਚੁੱਕੀ ਚੈਂਪੀਅਨਸ ਲੀਗ ਟੀ-20 ਲਈ ਵੀ ਵਾਧੂ ਹਿੱਸੇਦਾਰੀ ਟੈਕਸ ਦੇ ਤੌਰ 'ਤੇ 2009 ਵਿਚ ਸੀ. ਏ. ਤੇ ਸੀ. ਐੱਸ. ਏ. ਨੂੰ 800 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।