ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ : ਆਪਟੇ

10/03/2019 12:13:17 AM

ਨਵੀਂ ਦਿੱਲੀ— ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਸਾਬਕਾ ਮੁਖੀ ਅਭੈ ਆਪਟੇ ਦਾ ਮੰਨਣਾ ਹੈ ਕਿ ਅਯੋਗ ਹੋਏ ਅਹੁਦੇਦਾਰਾਂ ਦੇ ਪਰਿਵਾਰਾਂ ਦੇ ਮੈਂਬਰਾਂ ਵਲੋਂ ਜ਼ਿਆਦਾਤਰ ਰਾਜ ਸੰਘਾਂ 'ਤੇ ਕੰਟਰੋਲ ਬਣਾਉਣ ਨਾਲ ਜੱਜ ਆਰ. ਐੱਸ. ਲੋਢਾ ਕਮੇਟੀ ਦੀਆਂ ਸੰਵਿਧਾਨਕ ਸਿਫਾਰਿਸ਼ਾਂ ਦੇ ਮੁੱਖ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਹੈ।
ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਨੇ ਆਪਣੀ ਬੇਟੀ ਰੂਪਾ ਰਾਹੀਂ ਤਾਮਿਲਨਾਡੂ ਕ੍ਰਿਕਟ ਸੰਘ 'ਤੇ ਕੰਟਰੋਲ ਬਰਕਰਾਰ ਰੱਖਿਆ ਹੈ। ਨਿਰੰਜਣ ਸ਼ਾਹ ਦਾ ਬੇਟਾ ਜੈਦੇਵ ਸੌਰਾਸ਼ਟਰ ਇਕਾਈ ਦਾ ਸਕੱਤਰ ਹੈ, ਜਦਕਿ ਅਨੁਰਾਗ ਠਾਕੁਰ ਦਾ ਭਰਾ ਅਰੁਣ ਠਾਕੁਰ ਐੱਚ. ਪੀ. ਸੀ. ਏ. ਮੁਖੀ ਅਹੁਦੇ 'ਤੇ ਕਾਬਜ਼ ਹੈ। ਦਾਗੀ ਤੇ ਜੇਲ ਦੀ ਸਜ਼ਾ ਕੱਟ ਰਹੇ ਆਸ਼ੀਰਵਾਦ ਬੇਹੜਾ ਦਾ ਬੇਟਾ ਸੰਜੇ ਓਡਿਸ਼ਾ ਕ੍ਰਿਕਟ ਸੰਘ ਦਾ ਨਵਾਂ ਸਕੱਤਰ ਹੈ।


Gurdeep Singh

Content Editor

Related News