SA vs IND : ਭਾਰਤੀ ਕਪਤਾਨ ਕੇ. ਐੱਲ. ਰਾਹੁਲ ਨੇ ਦੱਸੀ ਸੀਰੀਜ਼ ਗੁਆਉਣ ਦੀ ਅਸਲ ਵਜ੍ਹਾ

Monday, Jan 24, 2022 - 11:18 AM (IST)

SA vs IND : ਭਾਰਤੀ ਕਪਤਾਨ ਕੇ. ਐੱਲ. ਰਾਹੁਲ ਨੇ ਦੱਸੀ ਸੀਰੀਜ਼ ਗੁਆਉਣ ਦੀ ਅਸਲ ਵਜ੍ਹਾ

ਸਪੋਰਟਸ ਡੈਸਕ- ਟੀਮ ਇੰਡੀਆ ਕੇਪਟਾਊਨ ਦੇ ਮੈਦਾਨ 'ਤੇ ਖੇਡੇ ਗਏ ਤੀਜੇ ਵਨ-ਡੇ 'ਚ ਦੱਖਣੀ ਅਫਰੀਕਾ ਤੋਂ ਹਾਰ ਕੇ ਕਲੀਨ ਸਵੀਪ ਹੋ ਗਈ ਹੈ। ਕੇ. ਐੱਲ. ਰਾਹੁਲ ਅਜਿਹੇ ਪਹਿਲੇ ਵਨ-ਡੇ ਕਪਤਾਨ ਬਣ ਗਏ ਹਨ ਜਿਨ੍ਹਾਂ ਨੇ ਆਪਣੀ ਕਪਤਾਨੀ 'ਚ ਪਹਿਲੇ ਤਿੰਨ ਵਨ-ਡੇ ਮੈਚ ਗੁਆ ਦਿੱਤੇ ਹਨ। ਸੀਰੀਜ਼ ਗੁਆਉਣ ਦੇ ਬਾਅਦ ਕੇ. ਐੱਲ. ਰਾਹੁਲ ਨਿਰਾਸ਼ ਦਿਸੇ। 

ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ ਕਿ ਸਾਡੇ ਕੋਲ ਮੈਚ ਜਿੱਤਣ ਦਾ ਮੌਕਾ ਸੀ ਜਦੋਂ ਤਕ ਦੀਪਕ ਚਾਹਰ ਕ੍ਰੀਜ਼ 'ਤੇ ਸਨ। ਉਨ੍ਹਾਂ ਨੇ ਖੇਡ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਸੀ ਪਰ ਸਾਨੂੰ ਅੰਤ 'ਚ ਨਿਰਾਸ਼ਾ ਮਿਲੀ। ਰਾਹੁਲ ਨੇ ਕਿਹਾ- ਅਸੀਂ ਖ਼ੁਦ ਨੂੰ ਇਕ ਮੌਕਾ ਦਿੱਤਾ ਸੀ । ਇਸ ਨਾਲ ਅਸੀਂ ਕੁਝ ਸਿੱਖ ਸਕਦੇ ਹਾਂ। ਬਿਲਕੁਲ ਸਪੱਸ਼ਟ ਹੈ ਕਿ ਅਸੀਂ ਕਿੱਥੇ ਗ਼ਲਤ ਹੋਏ ਹਾਂ। 

ਕਈ ਵਾਰ ਸਾਡੀ ਸ਼ਾਟ ਚੋਣ ਖ਼ਰਾਬ ਰਹੀ ਹੈ। ਗੇਂਦ ਤੋਂ ਵੀ ਅਸੀਂ ਲਗਾਤਾਰ ਸਹੀ ਖੇਤਰਾਂ 'ਚ ਹਿੱਟ ਨਹੀਂ ਕਰ ਸਕੇ। ਅਸੀਂ ਚੰਗਾ ਖੇਡੇ ਪਰ ਇਸ ਨਾਲ ਲੰਬੇ ਸਮੇਂ ਤਕ ਵਿਰੋਧੀ ਟੀਮ 'ਤੇ ਦਬਾਅ ਨਹੀਂ ਬਣਾ ਸਕੇ। ਜਨੂੰਨ ਤੇ ਕੋਸ਼ਿਸ਼ਾਂ ਲਈ ਅਸੀਂ ਆਪਣੇ ਸਾਥੀਆਂ ਨੂੰ ਦੋਸ਼ ਨਹੀਂ ਦੇ ਸਕਦੇ। ਕਈ ਵਾਰ ਕੌਸ਼ਲ ਤੇ ਸਥਿਤੀ ਨੂੰ ਸਮਝਣ ਦੇ ਮਾਮਲੇ 'ਚ ਅਸੀਂ ਗ਼ਲਤ ਹੋ ਜਾਂਦੇ ਹਾਂ। ਅਜਿਹਾ ਹੁੰਦਾ ਹੈ। 


author

Tarsem Singh

Content Editor

Related News