ਪ੍ਰਧਾਨ ਮੰਤਰੀ ਨੇ ਧਵਨ ਦੇ ਜਲਦੀ ਮੈਦਾਨ ''ਤੇ ਵਾਪਸੀ ਕਰਨ ਦੀ ਕੀਤੀ ਕਾਮਨਾ

06/20/2019 9:47:52 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਗੂਠੇ ਵਿਚ ਸੱਟ ਕਾਰਨ ਵਿਸ਼ਵ ਕੱਪ 'ਚੋਂ ਬਾਹਰ ਹੋਏ ਕ੍ਰਿਕਟਰ ਸ਼ਿਖਰ ਧਵਨ ਦੇ ਜਲਦੀ ਸਿਹਤਮੰਦ ਹੋ ਕੇ ਮੈਦਾਨ 'ਤੇ ਪਰਤਣ ਦੀ ਕਾਮਨਾ ਕੀਤਾ ਹੈ। ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਮੋਦੀ ਨੇ ਟਵਿਟਰ 'ਤੇ ਲਿਖਿਆ, ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੈਦਾਨ 'ਤੇ ਤੁਹਾਡੀ ਕਮੀ ਮਹਿਸੂਸ ਹੋਵੇਗੀ ਪਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਲਦੀ ਸਿਹਤਮੰਦ ਹੋ ਕੇ ਮੈਦਾਨ 'ਤੇ ਪਰਤੋਗੇ ਤੇ ਦੇਸ਼ ਦੀ ਜਿੱਤ ਵਿਚ ਯੋਗਦਾਨ ਦੇਵੋਗੇ।''

 

Dear @SDhawan25, no doubt the pitch will miss you but I hope you recover at the earliest so that you can once again be back on the field and contribute to more wins for the nation. https://t.co/SNFccgeXAo

— Narendra Modi (@narendramodi) June 20, 2019

ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਨੂੰ ਵਿਸ਼ਵ ਕੱਪ ਤੋਂ ਬਾਹਰ ਕਰਨ ਦਾ ਐਲਾਨ ਭਾਰਤੀ ਟੀਮ ਪ੍ਰਬੰਧਕ ਨੇ ਬੁੱਧਵਾਰ ਨੂੰ ਸਾਊਥੰਪਟਨ 'ਚ ਕੀਤਾ ਸੀ। ਸ਼ਿਖਰ ਨੇ ਇਸ ਤੋਂ ਬਾਅਦ ਭਾਵੁਕਤਾ ਦੇ ਨਾਲ ਕਿਹਾ ਸੀ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਮੈਂ ਹੁਣ ਇਸ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਿਹਾ। ਬਦਕਿਸਮਤੀ ਨਾਲ ਮੇਰੇ ਖੱਬੇ ਹੱਥ ਦਾ ਅੰਗੂਠਾ ਸਮੇਂ 'ਤੇ ਠੀਕ ਨਹੀਂ ਹੋ ਸਕਿਆ ਪਰ ਸ਼ੋਅ ਚਲਦਾ ਰਹਿਣਾ ਚਾਹੀਦਾ ਹੈ।


Gurdeep Singh

Content Editor

Related News