ਕ੍ਰਿਕਟ ਜਗਤ ਦਾ ਅਜਿਹਾ ਖਿਡਾਰੀ ਜਿਸਨੂੰ ਇਕ ਤੋਂ ਦੂਜੀ ਦੌੜ ਬਣਾਉਣ 'ਚ ਲੱਗੇ 6 ਸਾਲ

11/07/2017 11:03:14 AM

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਦੀ ਦੁਨੀਆ 'ਚ ਅਕਸਰ ਨਵੇਂ ਤੋਂ ਨਵੇਂ ਰਿਕਾਰਡ ਬਣਦੇ ਰਹਿੰਦੇ ਤੇ ਟੁਟੱਦੇ ਰਹਿੰਦੇ ਹਨ। ਉੱਥੇ ਹੀ ਕਈ ਰਿਕਾਰਡ ਖਿਡਾਰੀ ਦਾ ਸਿਰ ਉੱਚਾ ਕਰ ਦਿੰਦੇ ਹਨ ਤੇ ਕਈ ਨੀਵਾ ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਰਿਕਾਰਡ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਸ਼ਾਇਦ ਯਕੀਨ ਨਾ ਕਰੋ। ਜੀ ਹਾਂ, ਗੱਲ ਕਰ ਰਹੇ ਹਾਂ ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਅਤੇ ਕਪਤਾਨ ਮਾਰਵਨ ਅਟਾਪੱਟੂ ਦੀ ਜੋ ਟੀਮ ਦੇ ਸਭ ਤੋਂ ਸਫਲਤਾਪੂਰਵਕ ਕ੍ਰਿਕਟਰਾਂ ਵਿੱਚੋਂ ਇਕ ਰਹੇ ਹਨ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿਚ 5 ਹਜ਼ਾਰ ਅਤੇ ਵਨਡੇ ਕਰੀਅਰ ਵਿਚ 8 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ। ਨਵੰਬਰ 1990 ਵਿਚ ਭਾਰਤ ਖਿਲਾਫ ਖੇਡ ਕੇ ਟੈਸਟ ਡੈਬਿਊ ਕਰਨ ਵਾਲੇ ਅਟਾਪੱਟੂ ਦਾ ਕਰੀਅਰ ਕਰੀਬ 17 ਸਾਲ ਰਿਹਾ, ਜਿਸ ਵਿਚ ਉਨ੍ਹਾਂ ਨੇ ਗਜਬ ਦੇ ਉਤਾਰਅ-ਚੜਾਅ ਵੇਖੇ। ਉਨ੍ਹਾਂ ਨੂੰ ਟੈਸਟ ਕ੍ਰਿਕਟ ਵਿਚ 1 ਦੌੜ ਤੋਂ ਦੂਜੀ ਦੌੜ ਬਣਾਉਣ ਵਿਚ ਛੇ ਸਾਲ ਲੱਗ ਗਏ।

ਇੰਨਾ ਖ਼ਰਾਬ ਸੀ ਅਟਾਪੱਟੂ ਦਾ ਡੈਬਿਊ
ਅਟਾਪੱਟੂ ਨੇ 20 ਸਾਲ ਦੀ ਉਮਰ ਵਿਚ ਨਵੰਬਰ 1990 ਵਿਚ ਭਾਰਤ ਖਿਲਾਫ ਸੀਰੀਜ਼ ਦੇ ਇਕਮਾਤਰ ਮੈਚ ਵਿਚ ਖੇਡਦੇ ਹੋਏ ਟੈਸਟ ਡੈਬਿਊ ਕੀਤਾ ਸੀ। ਉਸ ਮੈਚ ਦੀਆਂ ਦੋਨੋਂ ਪਾਰੀਆਂ ਵਿਚ ਉਹ ਬਿਨ੍ਹਾਂ ਖਾਤਾ ਖੋਲ੍ਹੇ (0) ਆਊਟ ਹੋਏ ਸਨ। ਸ਼੍ਰੀਲੰਕਾਈ ਟੀਮ 54 ਦੌੜਾਂ ਉੱਤੇ 5 ਵਿਕਟਾਂ ਖੋਹ ਚੁੱਕੀ ਸੀ, ਅਜਿਹੇ ਵਿਚ ਸੱਤਵੇਂ ਬੱਲੇਬਾਜ਼ ਦੇ ਤੌਰ ਉੱਤੇ ਅਟਾਪੱਟੂ ਬੱਲੇਬਾਜ਼ੀ ਕਰਨ ਆਏ, ਅਤੇ ਬਿਨ੍ਹਾਂ ਸਮਾਂ ਲਏ ਵਾਪਸ ਪਰਤ ਗਏ। ਪਹਿਲੀ ਪਾਰੀ ਵਿਚ ਮਹਿਮਾਨ ਟੀਮ 82 ਦੌੜਾਂ ਉੱਤੇ ਆਲਆਊਟ ਹੋ ਗਈ। ਦੂਜੀ ਪਾਰੀ ਵਿਚ ਅਟਾਪੱਟੂ 6ਵੇਂ ਬੱਲੇਬਾਜ਼ ਦੇ ਤੌਰ ਉੱਤੇ ਬੱਲੇਬਾਜ਼ੀ ਕਰਨ ਉਤਰੇ। ਪਰ ਕਹਾਣੀ ਉਹੀ ਦੋਹਰਾ ਕੇ ਗਏ। ਇਸ ਵਾਰ ਫਿਰ ਉਹ 0 ਉੱਤੇ ਆਊਟ ਹੋ ਗਏ।

ਕਰੀਬ ਦੋ ਸਾਲ ਬਾਅਦ ਮਿਲਿਆ ਦੂਜਾ ਮੌਕਾ
ਅਟਾਪੱਟੂ ਨੂੰ ਕਰੀਅਰ ਦਾ ਦੂਜਾ ਟੈਸਟ ਮੈਚ ਖੇਡਣ ਦਾ ਮੌਕਾ, ਡੈਬਿਊ ਦੇ 21 ਮਹੀਨੇ ਬਾਅਦ ਯਾਨੀ ਅਗਸਤ 1992 ਵਿਚ ਮਿਲਿਆ। ਜਦੋਂ ਉਨ੍ਹਾਂ ਨੂੰ ਆਸਟਰੇਲੀਆ ਖਿਲਾਫ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ। ਕੋਲੰਬੋ ਵਿਚ ਹੋਏ ਇਸ ਮੈਚ ਦੀ ਪਹਿਲੀ ਪਾਰੀ ਵਿਚ ਅਟਾਪੱਟੂ ਇਕ ਵਾਰ ਫਿਰ ਸਿਫ਼ਰ ਉੱਤੇ ਵਿਕਟ ਗੁਆ ਬੈਠੇ। ਉਥੇ ਹੀ ਦੂਜੀ ਪਾਰੀ ਵਿਚ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਮੈਚ ਦੇ ਬਾਅਦ ਉਹ ਇਕਬਾਰ ਫਿਰ ਟੀਮ ਤੋਂ ਬਾਹਰ ਹੋ ਗਏ।

18 ਮਹੀਨੇ ਬਾਅਦ ਖੇਡਿਆ ਤੀਜਾ ਮੈਚ
ਕੀਰਅਰ ਦੇ ਦੂਜੇ ਟੈਸਚ 'ਚ ਉਹ 1 ਦੌੜ ਬਣਾ ਕੇ ਆਊਟ ਹੋ ਗਏ ਤੇ ਤੀਜੇ ਮੈਚ ਲਈ ਉਨ੍ਹਾਂ ਨੂੰ 18 ਮਹੀਨੇ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਜਦੋਂ ਉਨ੍ਹਾਂ ਨੂੰ ਭਾਰਤ ਖਿਲਾਫ ਹੋਏ ਟੈਸਟ ਮੈਚ 'ਚ ਸ਼ਾਮਲ ਕੀਤਾ ਤਾਂ ਕਹਾਣੀ ਫਿਰ ਪੁਰਾਣੀ।ਇਸ ਮੈਚ ਦੀਆਂ ਦੋਨਾਂ ਪਾਰੀਆਂ 'ਚ ਉਹ 0 'ਤੇ ਹੀ ਆਊਟ ਹੋ ਗਏ।

3 ਸਾਲ ਬਾਅਦ ਫਿਰ ਕੀਤੀ ਟੀਮ 'ਚ ਵਾਪਸੀ
ਅਟਾਪੱਟੂ ਨੇ ਆਪਣਾ ਚੌਥਾ ਮੈਚ ਖੇਡਣ ਲਈ 3 ਸਾਲ ਇੰਤਜ਼ਾਰ ਕੀਤਾ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਆਪਣੇ ਕਰੀਅਰ ਦਾ ਚੌਥਾ ਮੈਚ ਖੇਡਿਆ ਜਿਸ 'ਚ ਉਨ੍ਹਾਂ ਨੇ ਪਹਿਲੀ ਪਾਰੀ 'ਚ 25 ਤੇ ਦੂਜੀ 'ਚ 22 ਦੌੜਾਂ ਬਣਾਈਆਂ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਕਰੀਅਰ 'ਚ ਇਕ ਦੌੜ ਤੋਂ ਦੂਜੀ ਦੌੜ ਬਣਾਉਣ ਤੱਕ 6 ਸਾਲ ਦੀ ਲੰਬਾ ਸਮਾਂ ਲਿਆ।

ਦੱਸ ਦਈਏ ਕਿ ਅਟਾਪੱਟੂ ਨੇ ਕਰੀਅਰ ਦੇ 90 ਟੈਸਟ ਮੈਚਾਂ 'ਚ 5500 ਤੋਂ ਜ਼ਿਆਦਾ ਦੌੜਾਂ ਬਣਾਈਆਂ। ਉੱਥੇ ਹੀ ਵਨਡੇ 'ਚ 268 ਮੈਚਾਂ 'ਚ 8500 ਤੋਂ ਜ਼ਿਆਦਾ ਦੌੜਾਂ ਬਣਾਈਆ।


Related News