3 ਕਰੋੜ ''ਚ ਵਿਕਣ ਵਾਲਾ ਖਿਡਾਰੀ 10 ਪਾਰੀਆਂ ਵਿਚ ਨਹੀਂ ਖੋਲ ਸਕਿਆ ਖਾਤਾ

02/18/2020 2:45:30 PM

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਚ ਰੋਜ਼ਾਨਾ ਰਿਕਾਰਡ ਬਣਦੇ ਹਨ ਅਤੇ ਪੁਰਾਣੇ ਟੁੱਟਦੇ ਹਨ ਪਰ ਕੁਝ ਅਜਿਹੇ ਰਿਕਾਰਡ ਹੁੰਦੇ ਹਨ ਜੋ ਖਿਡਾਰੀ ਕਦੇ ਯਾਦ ਨਹੀਂ ਰੱਖਣਾ ਚਾਹੁੰਦਾ। ਅਜਿਹਾ ਇਕ ਅਣਚਾਹਾ ਰਿਕਾਰਡ ਤਾਮਿਲਨਾਡੂ ਦੇ ਖਿਡਾਰੀ ਟੀ. ਨਟਰਾਜਨ ਦੇ ਨਾਂ ਦਰਜ ਹੈ। ਉਹ ਪਿਛਲੀ 10 ਪਾਰੀਆਂ ਤੋਂ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ। ਟੀ. ਨਟਰਾਜਨ ਅਜਿਹੇ ਪਹਿਲੇ ਭਾਰਤੀ ਹਨ, ਜਿਸ ਨੇ ਲਗਾਤਾਰ 10 ਪਾਰੀਆਂ ਵਿਚ ਇਕ ਵੀ ਦੌੜ ਨਹੀਂ ਬਣਾਈ ਹੈ।

PunjabKesari

ਨਟਰਾਜਨ ਫਿਲਹਾਲ ਤਾਮਿਲਨਾਡੂ ਲਈ ਰਣਜੀ ਟਰਾਫੀ ਖੇਡ ਰਹੇ ਹਨ ਅਤੇ ਉਹ ਇਸ ਰਣਜੀ ਸੀਜ਼ਨ ਵਿਚ 7 ਪਾਰੀਆਂ ਵਿਚ ਅਜੇ ਤਕ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਹਨ। ਉਹ ਹਰ ਪਾਰੀ ਵਿਚ ਜ਼ੀਰੋ 'ਤੇ ਆਊਟ ਹੋਏ ਹਨ। ਨਟਰਾਜਨ ਨੇ ਆਖਰੀ ਦੌੜ 14 ਮਹੀਨੇ ਪਹਿਲਾਂ ਪੰਜਾਬ ਟੀਮ ਖਿਲਾਫ ਬਣਾਈ ਸੀ। ਉਹ ਪੰਜਾਬ ਖਿਲਾਫ ਮੈਚ ਵਿਚ 1 ਦੌੜ ਦੇ ਨਿਜੀ ਸਕੋਰ 'ਤੇ ਆਊਟ ਹੋ ਗਏ ਸਨ। ਨਟਰਾਜਨ ਦੇ ਨਾਂ ਪਿਛਲੀ 10 ਪਾਰੀਆਂ ਵਿਚ ਖਾਤਾ ਨਾ ਖੋਲ ਸਕਣ ਦਾ ਅਣਚਾਹਾ ਰਿਕਾਰਡ ਦਰਜ ਹੋ ਗਿਆ ਹੈ।

PunjabKesari

ਦੱਸ ਦਈਏ ਕਿ ਨਟਰਾਜਨ ਵੈਸੇ ਤਾਂ ਇਕ ਗੇਂਦਬਾਜ਼ ਹਨ ਪਰ ਇਹ ਰਿਕਾਰਡ ਉਸ ਦੇ ਨਾਂ ਦਰਜ ਹੋ ਗਿਆ ਹੈ। ਇਸ ਮਾਮਲੇ ਵਿਚ ਟੀ. ਨਟਰਾਜਨ ਨੇ ਗੋਵਿੰਦਾਮੇਨਨ ਜੈ ਕੁਮਾਰ, ਪ੍ਰਸ਼ਾਂਤ ਪਰਮੇਸ਼ਰਨ, ਅੰਕਿਤ ਰਾਜਪੂਤ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਲਗਾਤਾਰ 9 ਪਾਰੀਆਂ ਵਿਚ ਆਪਣਾ ਖਾਤਾ ਨਹੀਂ ਖੋਲਿਆ ਸੀ। ਟੀ. ਨਟਰਾਜਨ ਨੇ 2017 ਦੇ ਆਈ. ਪੀ. ਐੱਲ. ਵਿਚ ਸੁਰਖੀਆਂ ਬਟੋਰੀਆਂ ਸੀ। ਉਸ ਸਮੇਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਨਟਰਾਜਨ ਨੂੰ 3 ਕਰੋੜ ਰੁਪਏ ਦੀ ਮੋਟੀ ਰਕਮ ਵਿਚ ਖਰੀਦਿਆ ਸੀ। ਹਾਲਾਂਕਿ ਉਹ ਉਸ ਸੀਜ਼ਨ ਵਿਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।


Related News