ਪਿੱਚ ਓਨੀ ਚੁਣੌਤੀਪੂਰਨ ਨਹੀਂ ਸੀ ਜਿੰਨੀ ਅਸੀਂ ਬਣਾ ''ਤੀ ਸੀ : ਦੀਪਤੀ ਸ਼ਰਮਾ

12/10/2023 4:15:46 PM

ਮੁੰਬਈ, (ਭਾਸ਼ਾ)- ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਨੇ ਆਪਣੀ ਟੀਮ ਦੇ ਖਰਾਬ ਬੱਲੇਬਾਜ਼ੀ ਪ੍ਰਦਰਸ਼ਨ ਲਈ ਪਿੱਚ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਚਦੇ ਹੋਏ ਕਿਹਾ ਕਿ ਇੰਗਲੈਂਡ ਖਿਲਾਫ਼ ਦੂਜੇ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਲਈ ਤਿਆਰ ਕੀਤੀ ਗਈ ਵਿਕਟ ਓਨੀ ਚੁਣੌਤੀਪੂਰਨ ਨਹੀਂ ਸੀ ਜਿੰਨੀ ਲੱਗ ਰਹੀ ਸੀ। 

ਭਾਰਤੀ ਟੀਮ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ 16.2 ਓਵਰਾਂ 'ਚ 80 ਦੌੜਾਂ ਹੀ ਬਣਾ ਸਕੀ। ਪਹਿਲਾ ਮੈਚ 38 ਦੌੜਾਂ ਨਾਲ ਹਾਰਨ ਵਾਲੀ ਭਾਰਤੀ ਟੀਮ ਦੂਜਾ ਮੈਚ ਚਾਰ ਵਿਕਟਾਂ ਨਾਲ ਹਾਰ ਗਈ ਜਿਸ ਕਾਰਨ ਇੰਗਲੈਂਡ ਤਿੰਨ ਮੈਚਾਂ ਦੀ ਲੜੀ ਵਿੱਚ ਅਜੇਤੂ ਬੜ੍ਹਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ। 

ਇਹ ਵੀ ਪੜ੍ਹੋ : SA vs IND, 1st T20I : ਮੌਸਮ ਕਰ ਸਕਦਾ ਹੈ ਕੰਮ ਖਰਾਬ, ਪਿੱਚ ਰਿਪੋਰਟ ਤੇ ਸੰਭਾਵਿਤ 11 'ਤੇ ਮਾਰੋ ਇਕ ਝਾਤ

ਦੀਪਤੀ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਪਿੱਚ ਇੰਨੀ ਚੁਣੌਤੀਪੂਰਨ ਨਹੀਂ ਸੀ ਕਿ ਉਸ 'ਤੇ ਸਿਰਫ 70 ਜਾਂ 80 ਦੌੜਾਂ ਹੀ ਬਣ ਸਕਣ। ਸਾਨੂੰ ਕੁਝ ਹੋਰ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ ਜਿਸ ਨਾਲ ਸਾਡਾ ਸਕੋਰ 110-115 ਦੇ ਆਸ-ਪਾਸ ਪਹੁੰਚ ਜਾਂਦਾ। ਉਸ ਨੇ ਕਿਹਾ, ''ਜੇ ਅਸੀਂ ਮੱਧ 'ਚ ਸਾਂਝੇਦਾਰੀ ਕੀਤੀ ਹੁੰਦੀ ਤਾਂ ਅਸੀਂ ਚੰਗੇ ਸਕੋਰ ਤੱਕ ਪਹੁੰਚ ਸਕਦੇ ਸੀ। ਅਸੀਂ ਇਸ ਤੋਂ ਸਬਕ ਲੈ ਕੇ ਅਗਲੇ ਮੈਚ 'ਚ ਉਤਰਾਂਗੇ।'' 

ਦੀਪਤੀ ਨੇ ਗੇਂਦਬਾਜ਼ਾਂ ਦੇ ਯਤਨਾਂ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਇੰਗਲੈਂਡ ਨੂੰ ਟੀਚੇ ਤਕ ਆਸਾਨੀ ਨਾਲ ਨਹੀਂ ਪਹੁੰਚਣ ਦਿੱਤਾ। ਉਸ ਨੇ ਕਿਹਾ, ''ਅਸੀਂ ਮੈਚ ਨੂੰ ਵੱਧ ਤੋਂ ਵੱਧ ਖਿੱਚਣਾ ਚਾਹੁੰਦੇ ਸੀ ਅਤੇ ਗੇਂਦਬਾਜ਼ਾਂ ਨੇ ਚੰਗੀ ਭੂਮਿਕਾ ਨਿਭਾਈ। ਅਸੀਂ ਪਹਿਲਾਂ ਵੀ ਅਜਿਹੇ ਮੈਚ ਖੇਡੇ ਹਨ। ਅਸੀਂ ਸਕਾਰਾਤਮਕ ਰਹਿਣਾ ਚਾਹੁੰਦੇ ਸੀ।'' 

ਇਹ ਵੀ ਪੜ੍ਹੋ : ਆਸਟ੍ਰੇਲੀਆ ਦੌਰੇ ਤੋਂ ਹਟਣ ਲਈ ਰਾਊਫ ਦੀ ਕੀਤੀ ਸੀ ਆਲੋਚਨਾ, ਵਹਾਬ ਰਿਆਜ਼ ਨੇ ਹੁਣ ਲਿਆ 'ਯੂ ਟਰਨ'

ਦੀਪਤੀ ਨੇ ਕਿਹਾ,'' ਪਹਿਲੇ ਮੈਚ 'ਚ ਵਿਕਟ ਬਿਹਤਰ ਸੀ ਅਤੇ ਗੇਂਦ ਬੱਲੇ 'ਤੇ ਚੰਗੀ ਤਰ੍ਹਾਂ ਆ ਰਹੀ ਸੀ। ਦੂਜੇ ਮੈਚ ਦੇ ਮੁਕਾਬਲੇ ਪਹਿਲੇ ਮੈਚ 'ਚ ਬੱਲੇਬਾਜ਼ੀ ਕਰਨਾ ਆਸਾਨ ਸੀ।'' ਇੰਗਲੈਂਡ ਦੇ ਆਫ ਸਪਿਨਰ ਚਾਰਲੀ ਡੀਨ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਸ ਨੇ ਕਿਹਾ, "ਦੂਜੇ ਮੈਚ ਵਿੱਚ ਬਹੁਤ ਸਾਰੀਆਂ ਵਿਕਟਾਂ ਡਿੱਗੀਆਂ, ਪਰ ਮੈਨੂੰ ਪਿੱਚ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਮੈਂ ਇੱਕ ਗੇਂਦਬਾਜ਼ ਹਾਂ ਅਤੇ ਮੈਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਪਿੱਚ ਵਿੱਚ ਕੋਈ ਨੁਕਸ ਨਹੀਂ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News