ਮੈਚ ਦੇ 5ਵੇਂ ਦਿਨ ਪਿੱਚ ਤੋਂ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲੀ : ਦ੍ਰਾਵਿੜ
Monday, Nov 29, 2021 - 10:41 PM (IST)

ਕਾਨਪੁਰ- ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਵਿਰੁੱਧ ਡਰਾਅ ਹੋਏ ਪਹਿਲੇ ਟੈਸਟ ਮੈਚ 5ਵੇਂ ਦਿਨ ਦੇ ਖੇਡ ਦੇ ਦੌਰਾਨ ਪਿੱਚ ਤੋਂ ਮਦਦ ਨਹੀਂ ਮਿਲਣ ਦੇ ਬਾਵਜੂਦ ਵੀ ਦਬਦਬਾਅ ਕਾਇਮ ਕਰਨ 'ਤੇ ਸਪਿਨ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੀਆਂ 9 ਵਿਕਟਾਂ ਹਾਸਲ ਕੀਤੀਆਂ ਪਰ ਰਵੀਚੰਦਰਨ ਅਸ਼ਵਿਨ ਤੇ ਏਜਾਜ਼ ਪਟੇਲ ਦੀ ਆਖਰੀ ਜੋੜੀ ਨੂੰ ਆਊਟ ਕਰਨ ਵਿਚ ਅਸਫਲ ਰਹੇ। ਦੋਵਾਂ ਨੇ 8.4 ਓਵਰਾਂ ਤੱਕ ਦਲੇਰੀ ਨਾਲ ਬੱਲੇਬਾਜ਼ੀ ਕਰ ਭਾਰਤ ਨੂੰ ਜਿੱਤ ਦਰਜ ਕਰਨ ਤੋਂ ਰੋਕ ਦਿੱਤਾ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਦ੍ਰਾਵਿੜ ਨੇ ਸੋਮਵਾਰ ਨੂੰ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਕਾਫੀ ਧੀਰਜ ਤੇ ਸੰਘਰਸ਼ ਦਾ ਹੁਨਰ ਦਿਖਾਇਆ। 5ਵੇਂ ਦਿਨ ਪਿੱਚ ਤੋਂ ਮਦਦ ਨਹੀਂ ਮਿਲ ਰਹੀ ਸੀ। ਗੇਂਦ ਵਿਚ ਹਰਕਤ ਨਹੀਂ ਹੋ ਰਹੀ ਸੀ ਤੇ ਲੰਚ ਤੋਂ ਬਾਅਦ 8 ਵਿਕਟਾਂ ਹਾਸਲ ਕਰਨ ਦਾ ਅਸਲ ਵਿਚ ਸ਼ਾਨਦਾਰ ਕੋਸ਼ਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਮਤ ਦਾ ਥੋੜਾ ਸਾਥ ਮਿਲਿਆ ਹੁੰਦਾ ਤਾਂ ਮੈਚ ਦਾ ਪਾਸਾ ਸਾਡੇ ਵੱਲ ਮੁੜ ਜਾਂਦਾ। ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੇ ਅਸਲ ਵਿਚ ਸਖਤ ਮਿਹਨਤ ਕੀਤੀ ਹੈ। ਦ੍ਰਾਵਿੜ ਇਸ ਗੱਲ ਤੋਂ ਹੈਰਾਨ ਸਨ ਕਿ ਮੈਚ ਦੇ 5ਵੇਂ ਦਿਨ ਪਿੱਚ ਤੋਂ ਗੇਂਦ ਦੀ ਬੇਹੱਦ ਘੱਟ ਟਰਨ ਮਿਲ ਰਹੀ ਸੀ ਤੇ ਗੇਂਦ ਅਸਮਾਨ ਹਰਕਤ ਨਹੀਂ ਕਰ ਰਹੀ ਸੀ। ਇਸਨਾਲ ਗੇਂਦ ਬੱਲੇ ਦਾ ਕਿਨਾਰਾ ਨਹੀਂ ਲੈ ਰਹੀ ਸੀ ਤੇ ਸਲਿਪ ਤੇ ਬੱਲੇਬਾਜ਼ ਦੇ ਆਲੇ-ਦੁਆਲੇ ਖੜ੍ਹੇ ਫੀਲਡਰਾਂ ਦੀ ਭੂਮਿਕਾ ਸੀਮਿਤ ਹੋ ਗਈ। ਦ੍ਰਾਵਿੜ ਨੇ ਕਿਹਾ ਕਿ ਗੇਂਦ ਹੇਠਾ ਰਹਿਣ ਦੇ ਨਾਲ ਹੌਲੀ ਆ ਰਹੀ ਸੀ, ਸ਼ਾਇਦ ਇਸ ਵਿਚ ਉਛਾਲ ਤੇ ਟਰਨ ਨਹੀਂ ਸੀ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
5ਵੇਂ ਦਿਨ ਭਾਰਤੀ ਹਾਲਾਤਾ ਵਿਚ ਪਿੱਚ 'ਚ ਦਰਾਰ ਆ ਜਾਂਦੀ ਹੈ ਪਰ ਇਸ 'ਚ ਅਜਿਹਾ ਕੁਝ ਨਹੀਂ ਸੀ। ਦ੍ਰਾਵਿੜ ਨੇ ਕਿ ਆਮ ਤੌਰ 'ਤੇ ਭਾਰਤ ਵਿਚ ਪੰਜਵੇਂ ਦਿਨ ਸਪਿਨਰਾਂ ਨੂੰ ਮਦਦ ਮਿਲਦੀ ਹੈ, ਗੇਂਦ ਬੱਲੇ ਦੇ ਕਿਨਾਰੇ ਨਾਲ ਟਕਰਾਉਂਦੀ ਹੈ ਤੇ ਇਸ ਤੋਂ ਬਾਅਦ ਆਲੇ-ਦੁਆਲੇ ਦੇ ਫੀਲਡਰਾਂ ਨੂੰ ਭੂਮਿਕਾ ਨਿਭਾਉਣੀ ਹੁੰਦੀ ਹੈ ਪਰ ਅਜਿਹਾ ਨਹੀਂ ਹੋਇਆ। ਮੈਚ ਦੇ ਆਖਰੀ ਦਿਨ ਤੱਕ ਵੀ ਬੱਲੇ ਦੇ ਕਰੀ ਬਹੁਤ ਘੱਟ ਕੈਚ ਨਿਕਲੇ। ਕੋਚ ਨੇ ਕਿਹਾ ਕਿ ਟਾਮ ਲੈਥਮ ਵਰਗੇ ਖਿਡਾਰੀ ਦੋਵੇ ਪਾਰੀਆਂ ਵਿਚ ਮਿਲ ਕੇ 400 ਤੋਂ ਜ਼ਿਆਦਾ ਗੇਂਦਾਂ ਖੇਡਣ ਵਿਚ ਸਮਰੱਥ ਸਨ ਤੇ ਅਜਿਹਾ ਇਸ ਲਈ ਹੋਇਆ ਕਿਉਂਕਿ ਇਸ ਪਿੱਚ 'ਤੇ ਬੱਲੇਬਾਜ਼ੀ ਕਰਨਾ ਮੁਸ਼ਕਿਲ ਨਹੀਂ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।