ਫਿਲੀਪੀਂਸ ਨੇ FIBA ਏਸ਼ੀਆ ਕੱਪ ''ਚ ਭਾਰਤ ਨੂੰ ਵੱਡੇ ਫ਼ਰਕ ਨਾਲ ਹਰਾਇਆ
Saturday, Jul 16, 2022 - 12:20 PM (IST)

ਜਕਾਰਤਾ- ਭਾਰਤੀ ਪੁਰਸ਼ ਬਾਸਕਟਬਾਲ ਟੀਮ ਸ਼ੁੱਕਰਵਾਰ ਨੂੰ ਇੱਥੇ ਐੱਫ. ਆਈ. ਬੀ. ਏ. ਏਸ਼ੀਆ ਕੱਪ 'ਚ ਫਿਲੀਪੀਂਸ ਤੋਂ 59-101 ਨਾਲ ਹਾਰ ਗਈ। ਟੂਰਨਾਮੈਂਟ 'ਚ ਭਾਰਤ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਟੀਮ ਨੂੰ ਨਿਊਜ਼ੀਲੈਂਡ ਨੇ 100-47 ਨਾਲ ਹਰਾਇਆ ਸੀ।
ਭਾਰਤ ਲਈ ਮੁਇਨ ਬੇਕ ਹਫ਼ੀਜ਼ ਨੇ ਸਭ ਤੋਂ ਜ਼ਿਆਦਾ 14 ਅੰਕ ਬਣਾਏ ਜਦਕਿ ਪ੍ਰਣਵ ਪ੍ਰਿੰਸ ਨੇ 11 ਅੰਕਾਂ ਦੇ ਨਾਲ ਆਪਣਾ ਯੋਗਦਾਨ ਦਿੱਤਾ। ਫਿਲੀਪੀਂਸ ਲਈ ਵਿਲੀਅਮ ਨਵਾਰੋ (18 ਅੰਕ) ਤੇ ਥਰਡ ਰਵੇਨਾ (17) ਅੰਕ ਜੁਟਾਏ। ਭਾਰਤੀ ਟੀਮ ਦੋ ਅੰਕਾਂ ਦੇ ਨਾਲ ਗਰੁੱਪ ਡੀ ਦੀ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਉਡੀਕਾਂ ਹੋਣਗੀਆਂ ਖ਼ਤਮ ! ਇਸ ਸਾਲ ਤਿੰਨ ਵਾਰ ਆਹਮੋ-ਸਾਹਮਣੇ ਹੋ ਸਕਦੀਆਂ ਨੇ ਭਾਰਤ-ਪਾਕਿ ਕ੍ਰਿਕਟ ਟੀਮਾਂ
ਲੇਬਨਾਨ ਦੇ ਨਾਂ ਵੀ ਦੋ ਅੰਕ ਹਨ ਪਰ ਉਸ ਨੇ ਇਕ ਮੈਚ ਘੱਟ ਖੇਡਿਆ ਹੈ। ਫਿਲੀਪੀਂਸ ਦੇ ਖ਼ਿਲਾਫ਼ ਭਾਰਤ ਨੂੰ ਕਪਤਾਨ ਭ੍ਰਿਗੂਵੰਸ਼ੀ ਦੀ ਕਮੀ ਮਹਿਸੂਸ ਹੋਈ ਜੋ ਸੱਟ ਦਾ ਸ਼ਿਕਾਰ ਹੋਣ ਕਾਰਨ ਮੈਦਾਨ 'ਤੇ ਨਹੀਂ ਉਤਰ ਸਕੇ। ਭਾਰਤੀ ਟੀਮ ਐਤਵਾਰ ਨੂੰ ਗਰੁੱਪ ਪੜਾਅ ਦੇ ਆਪਣੇ ਆਖ਼ਰੀ ਮੈਚ 'ਚ ਲੇਬਨਾਨ ਦਾ ਸਾਹਮਣਾ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।