IPL 2020 : ਬ੍ਰਾਇਨ ਲਾਰਾ ਨੇ ਚੁਣੀ ਟੂਰਨਾਮੈਂਟ ਦੀ ਨੰਬਰ-1 ਟੀਮ

Sunday, Oct 18, 2020 - 02:15 AM (IST)

IPL 2020 : ਬ੍ਰਾਇਨ ਲਾਰਾ ਨੇ ਚੁਣੀ ਟੂਰਨਾਮੈਂਟ ਦੀ ਨੰਬਰ-1 ਟੀਮ

ਨਵੀਂ ਦਿੱਲੀ- ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਬ੍ਰਾਇਨ ਲਾਰਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2020) ਦੀ ਨੰਬਰ ਟੀਮ ਦੱਸੀ ਹੈ। ਉਨ੍ਹਾਂ ਨੇ ਇਸ ਦੇ ਕਾਰਨ ਵੀ ਦੱਸੇ ਹਨ। ਲਾਰਾ ਆਈ. ਪੀ. ਐੱਲ. ਦੇ 13ਵੇਂ ਸੈਸ਼ਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਅੰਕ ਸੂਚੀ ਵਾਲੀ ਟਾਪ 'ਤੇ ਚੱਲ ਰਹੀ ਮੁੰਬਈ ਇੰਡੀਅਨਜ਼ ਤੋਂ ਪ੍ਰਭਾਵਿਤ ਹੈ। ਦਿੱਲੀ ਕੈਪੀਟਲਸ ਦੇ ਵੀ ਬਰਾਬਰ ਅੰਕ ਹਨ ਪਰ ਨੈੱਟ ਰਨ ਰੇਟ ਦੇ ਹਿਸਾਬ ਨਾਲ ਮੁੰਬਈ ਇੰਡੀਅਨਜ਼ ਅੱਗੇ ਹੈ। (ਦਿੱਲੀ ਕੈਪੀਟਲਸ ਦੇ ਸ਼ਨੀਵਾਰ ਦੇ ਪੁਆਇੰਟ ਇਸ 'ਚ ਸ਼ਾਮਲ ਨਹੀਂ ਹਨ)। 
ਬਾਇਨ ਲਾਰਾ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਹੁਣ ਤੱਕ ਵਧੀਆ ਟੀਮ ਦੱਸਿਆ ਹੈ। ਲਾਰਾ ਨੇ ਕਿਹਾ- ਚਾਰ ਬਾਰ ਦੀ ਚੈਂਪੀਅਨ ਨੂੰ ਦਿੱਲੀ ਕੈਪੀਟਲਸ ਦੇ ਮੁਕਾਬਲੇ ਫਾਇਦਾ ਹੈ ਕਿਉਂਕਿ ਉਸਦੇ ਕੋਲ ਅਨੁਭਵ (ਹੁਨਰ) ਹੈ। ਲਾਰਾ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਨੰਬਰ 1 ਟੀਮ ਹੈ। ਦਿੱਲੀ ਕੈਪੀਟਲਸ ਵਧੀਆ ਟੀਮ ਹੈ ਪਰ ਮੁੰਬਈ ਫਾਇਦੇ ਦੀ ਸਥਿਤੀ 'ਚ ਹੈ। ਉਨ੍ਹਾਂ ਨੇ ਸਟਾਰ ਸਪੋਟਸ ਨਾਲ ਗੱਲਬਾਤ 'ਚ ਇਹ ਗੱਲ ਕਹੀ।
ਮੁੰਬਈ ਇੰਡੀਅਨਜ਼ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ੁੱਕਰਵਾਰ 8 ਵਿਕਟਾਂ ਨਾਲ ਹਰਾ ਕੇ ਪੁਆਇੰਟ ਟੇਬਲ 'ਚ ਟਾਪ 'ਤੇ ਪਹੁੰਚੀ ਹੈ। ਲਗਾਤਾਰ 5 ਮੈਚ ਜਿੱਤਣ ਤੋਂ ਬਾਅਦ ਮੁੰਬਈ ਦੇ 8 ਮੈਚਾਂ 'ਚ 12 ਅੰਕ ਹਨ। ਰਨ ਰੇਟ ਦੇ ਆਧਾਰ 'ਤੇ ਉਹ ਦਿੱਲੀ ਤੋਂ ਅੱਗੇ ਹੈ।


author

Gurdeep Singh

Content Editor

Related News