ਕੋਰੋਨਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਨਿਊਜ਼ੀਲੈਂਡ ਬੋਰਡ ਨੇ ਚੁੱਕਿਆ ਵੱਡਾ ਕਦਮ

Thursday, May 28, 2020 - 12:12 PM (IST)

ਕੋਰੋਨਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਨਿਊਜ਼ੀਲੈਂਡ ਬੋਰਡ ਨੇ ਚੁੱਕਿਆ ਵੱਡਾ ਕਦਮ

ਨਵੀਂ ਦਿੱਲੀ : ਨਿਊਜ਼ੀਲੈਂਡ ਕ੍ਰਿਕਟ ਨੁੰ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਹੈ, ਜਿਸ ਨਾਲ ਆਰਥਿਕ ਸੰਕਟ ਖੜਾ ਹੋ ਗਿਆ ਹੈ। ਅਜਿਹੇ 'ਚ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਆਪਣੇ ਸਟਾਫ ਵਿਚ 10-15 ਫੀਸਦੀ ਕਟੌਤੀ ਕਰ ਕੇ ਲਾਗਤ ਵਿਚ 60 ਡਾਲਰ ਦੀ ਬਚਤ ਕਰੇਗਾ। ਨਿਊਜ਼ੀਲੈਂਡ ਕ੍ਰਿਕਟ ਬੋਰਡ ਦੇ ਮੁਖੀ ਡੇਵਿਡ ਰਾਈਟ ਨੇ ਦੱਸਿਆ ਕਿ ਲਾਗਤ ਵਿਚ ਕਟੌਤੀ ਦੇ ਉਪਾਆਵਾਂ ਤੋਂ ਬਾਅਦ ਬੋਰਡ ਮੁੱਖ ਸੰਘਾਂ, ਜ਼ਿਲਿਆਂ ਅਤੇ ਕਲੱਬਾਂ ਨੂੰ ਪੈਸਾ ਦੇ ਸਕੇਗਾ ਅਤੇ ਉਸ ਨੂੰ ਪੁਰਸ਼ ਅਤੇ ਮਹਿਲਾ ਕ੍ਰਿਕਟ ਦੇ ਘਰੇਲੂ ਕੈਲੰਡਰ ਵਿਚ ਕਟੌਤੀ ਕਰਨੀ ਪਵੇਗੀ।

ਸਥਾਨਕ ਮੀਡੀਆ ਨੂੰ ਜਾਣਕਾਰੀ ਦਿੰਦੇ ਡੇਵਿਡ ਵਾਈਟ ਨੇ ਿਕਹਾ ਅਸੀਆ ਇਸ ਤਰ੍ਹਾਂ ਦੀ ਕਟੌਤੀ ਕਰ ਕੇ 60 ਲੱਖ ਡਾਲਰ ਦੀ ਬਚਤ ਕਰ ਸਕਾਂਗੇ। ਇਸ ਨਾਲ ਖਿਡਾਰੀਆਂ ਅਤੇ ਪ੍ਰਬੰਧਨ 'ਤੇ ਪ੍ਰਭਾਵ ਪਵੇਗਾ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਟੀਮ ਨਵੰਬਰ ਵਿਚ ਆਸਟਰੇਲੀਆ ਦੀ ਮੇਜ਼ਬਾਨੀ ਕਰ ਸਕਦੀ ਹੈ ਅਤੇ ਇਹ ਮੈਚ ਖਾਲੀ ਸਟੇਡੀਅਮ ਵਿਚ ਖੇਡੇ ਜਾਣਗੇ। ਅਗਲੇ ਸਾਲ ਫਰਵਰੀ-ਮਾਰਚ ਦੇ ਮਹੀਨੇ ਵਿਚ ਨਿਊਜ਼ੀਲੈਂਡ ਵਿਚ ਮਹਿਲਾ ਵਿਸ਼ਵ ਕੱਪ ਦਾ ਆਯੋਜਨ ਹੋਣਾ ਹੈ। 


author

Ranjit

Content Editor

Related News