ਤੁਰਕੀ ਨੂੰ ਹਰਾ ਕੇ ਨੀਦਰਲੈਂਡ ਯੂਰੋ 2024 ਦੇ ਸੈਮੀਫਾਈਨਲ ''ਚ
Sunday, Jul 07, 2024 - 12:12 PM (IST)

ਬਰਲਿਨ : ਨੀਦਰਲੈਂਡ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਕੁਆਰਟਰ ਫਾਈਨਲ ਵਿੱਚ ਤੁਰਕੀ ਨੂੰ 2-1 ਨਾਲ ਹਰਾ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ (ਯੂਰੋ 2024) ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਤੁਰਕੀ ਨੇ 35ਵੇਂ ਮਿੰਟ ਵਿੱਚ ਸਾਮੇਤ ਅਕੇਦਿਨ ਦੇ ਗੋਲ ਨਾਲ ਲੀਡ ਲੈ ਲਈ ਜਦਕਿ 70ਵੇਂ ਮਿੰਟ ਵਿੱਚ ਸਟੀਫਨ ਡੀ ਵ੍ਰਿਜ ਨੇ ਸਕੋਰ 1-1 ਕਰ ਦਿੱਤਾ।
ਡੀ ਵ੍ਰਿਜ ਦੇ ਗੋਲ ਤੋਂ ਛੇ ਮਿੰਟ ਬਾਅਦ ਮਰਟ ਮੁਲਡੁਰ ਨੇ ਇੱਕ ਗੋਲ ਕਰਕੇ ਨੀਦਰਲੈਂਡਜ਼ ਨੂੰ 2-1 ਦੀ ਬੜ੍ਹਤ ਦਿਵਾਈ, ਜੋ ਅੰਤ ਵਿੱਚ ਨਿਰਣਾਇਕ ਸਾਬਤ ਹੋਈ। ਨੀਦਰਲੈਂਡ ਦੀ ਟੀਮ ਬੁੱਧਵਾਰ ਨੂੰ ਡਾਰਟਮੰਡ 'ਚ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ। ਪਹਿਲਾ ਸੈਮੀਫਾਈਨਲ ਮੰਗਲਵਾਰ ਨੂੰ ਸਪੇਨ ਅਤੇ ਫਰਾਂਸ ਵਿਚਾਲੇ ਖੇਡਿਆ ਜਾਵੇਗਾ।