ਆਈ. ਪੀ. ਐੱਲ. ਆਕਸ਼ਨ ਸ਼ਾਰਟਲਿਸਟ ''ਚ ''ਨੇਤਾ ਜੀ'' ਦਾ ਵੀ ਨਾਂ, ਇਸ ਸੂਬੇ ਦੇ ਹਨ ਖੇਡ ਮੰਤਰੀ
Wednesday, Feb 02, 2022 - 11:21 AM (IST)
ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਲਈ ਮੇਗਾ ਆਕਸ਼ਨ ਦਾ ਆਯੋਜਨ ਫਰਵਰੀ ਦੇ ਦੂਜੇ ਹਫ਼ਤੇ 'ਚ ਹੋਵੇਗਾ। ਆਕਸ਼ਨ ਲਈ 1100 ਤੋਂ ਜ਼ਿਆਦਾ ਕ੍ਰਿਕਟਰਾਂ ਨੇ ਐਂਟਰੀ ਭੇਜੀ ਸੀ ਜਿਸ 'ਚੋਂ ਸਿਰਫ਼ 500 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਸ਼ਾਰਟਲਿਸਟ ਸੂਚੀ 'ਚ ਇਕ ਨੇਤਾ ਜੀ ਵੀ ਸ਼ਾਮਲ ਹਨ, ਜੋ ਕਿ ਬੰਗਾਲ ਦੇ ਖੇਡ ਮੰਤਰੀ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਨੋਜ ਤਿਵਰੀ ਦੀ। ਮਨੋਜ ਨੇ ਵੀ ਆਕਸ਼ਨ 'ਚ ਆਪਣਾ ਨਾਂ ਰਜਿਸਟਰ ਕਰਾਇਆ ਹੈ। ਜੇਕਰ ਉਨ੍ਹਾਂ ਦੀ ਚੋਣ ਹੁੰਦੀ ਹੈ ਤਾਂ ਉਹ ਆਈ. ਪੀ. ਐੱਲ. 'ਚ ਖੇਡਣ ਵਾਲ ਪਹਿਲੇ ਨੇਤਾ ਬਣ ਜਾਣਗੇ।
ਇਹ ਵੀ ਪੜ੍ਹੋ : IPL Auction : ਖਿਡਾਰੀਆਂ ਦੀ ਫਾਈਨਲ ਲਿਸਟ ਆਈ ਸਾਹਮਣੇ, ਇਨ੍ਹਾਂ 10 ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
ਮਨੋਜ ਤਿਵਾਰੀ ਨੇ 50 ਲੱਖ ਰੁਪਏ ਦੇ ਬੇਸ ਪ੍ਰਾਈਸ 'ਤੇ ਆਪਣਾ ਨਾਂ ਦਰਜ ਕਰਾਇਆ ਹੈ। ਆਖ਼ਰੀ ਵਾਰ ਉਨ੍ਹਾਂ ਨੇ ਆਈ. ਪੀ. ਐੱਲ. 'ਚ 2018 'ਚ ਵਾਪਸੀ ਕੀਤੀ ਸੀ ਜਦੋਂ ਉਹ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਦੇ ਲਈ ਖੇਡੇ ਸਨ। ਆਈ. ਪੀ. ਐਲ. 2019, 2020 ਤੇ 2021 ਦੀ ਨਿਲਾਮੀ 'ਚ ਉਹ ਅਨਸੋਲਡ ਰਹੇ ਸਨ। ਮਨੋਜ ਨੇ ਆਈ. ਪੀ. ਐੱਲ. 'ਚ 98 ਮੈਚ ਖੇਡੇ ਹਨ ਜਿਸ 'ਚੋਂ ਉਨ੍ਹਾਂ ਨੇ 7 ਅਰਧ ਸੈਂਕੜਿਆਂ ਦੀ ਮਦਦ ਨਾਲ 1,695 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2017 ਦੇ ਸੀਜ਼ਨ 'ਚ 32.40 ਦੀ ਔਸਤ ਨਾਲ 324 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ICC ਵਨ-ਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪੁੱਜੀ ਭਾਰਤੀ ਕਪਤਾਨ ਮਿਤਾਲੀ ਰਾਜ
ਉਹ ਵਿਧਾਨਸਭਾ ਚੋਣਾਂ 2021 'ਚ ਸੱਤਾ 'ਤੇ ਕਾਬਜ਼ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਸਨ। ਮਨੋਜ ਤਿਵਾਰੀ ਦਾ ਨਾਂ ਬੰਗਾਲ ਵਲੋਂ ਰਣਜੀ ਟੀਮ 'ਚ ਵੀ ਹੈ। ਮਨੋਜ ਨੇ ਭਾਰਤ ਲਈ 12 ਵਨ-ਡੇ ਤੇ 3 ਟੀ-20 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ ਕ੍ਰਮਵਾਰ 287 ਤੇ 15 ਦੌੜਾਂ ਹਨ। ਘਰੇਲੂ ਕ੍ਰਿਕਟ 'ਚ ਉਹ 125 ਪਹਿਲੇ ਦਰਜੇ ਤੇ 163 ਲਿਸਟ ਏ ਮੈਚ ਖੇਡ ਕੇ 14,000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।