ਕੋਰੋਨਾ ਦੇ ਡਰ ਵਿਚਾਲੇ ਰੋਜ਼ ਖਤਰਿਆਂ ਨਾਲ ਖੇਡ ਰਹੀ ਇਸ ਭਾਰਤੀ ਕ੍ਰਿਕਟਰ ਦੀ ਮਾਂ

04/24/2020 4:57:11 PM

ਨਵੀਂ ਦਿੱਲੀ : ਜਿੱਥੇ ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਘਰ ਵਿਚ ਕੈਦ ਹਨ, ਉੱਥੇ ਹੀ ਇਸ ਸਾਲ ਹੋਏ ਅੰਡਰ 19 ਵਰਲਡ ਕੱਪ ਵਿਚ ਭਾਰਤ ਦੇ ਸਟਾਰ ਰਹੇ ਅਥਰਵ ਅੰਕੋਲੇਕਰ ਦੀ ਮਾਂ ਰੋਜ਼ਾਨਾ ਸਵੇਰੇ 5 ਵਜੇ ਇਸ ਖੌਫ ਵਿਚਾਲੇ ਕੰਮ 'ਤੇ ਨਿਕਲ ਜਾਂਦੀ ਹੈ। ਅਥਰਵ ਦੀ ਮਾਂ ਵੈਦੇਹੀ ਮੁੰਬਈ ਪਬਲਿਕ ਬੱਸ ਟ੍ਰਾਂਸਪੋਰਟ ਸਰਵਿਸ ਵਿਚ ਬੱਸ ਕੰਡਕਟਰ ਹੈ। ਜੋ ਲਾਕਡਾਊਨ ਦੌਰਾਨ ਜ਼ਰੂਰੀ ਸੇਵਾ ਕਰਮਚਾਰੀਆਂ ਦੇ ਲਈ ਚੱਲ ਰਹੀ ਬੱਸ ਵਿਚ ਕੰਮ ਕਰ ਰਹੀ ਹੈ। ਇਸ ਵਜ੍ਹਾ ਨਾਲ ਉਸ ਨੂੰ ਇਸ ਖੌਫ ਵਿਚਾਲੇ ਵੀ ਕੰਮ 'ਤੇ ਜਾਣਾ ਪੈਂਦਾ ਹੈ ਅਤੇ ਉਹ ਵੀ ਇਕ ਸਿਪਾਹੀ ਦੀ ਤਰ੍ਹਾਂ ਬਿਨਾ ਡਰੇ ਅਤੇ ਪੂਰੀ ਸੁਰੱਖਿਆ ਦੇ ਨਾਲ ਕੰਮ 'ਤੇ ਜਾਂਦੀ ਹੈ।

ਪ੍ਰਾਰਥਨਾ ਕਰਦੇ ਰਹਿੰਦੇ ਹਨ ਅਥਰਵ
PunjabKesari
ਮੀਡੀਆ ਨਾਲ ਗੱਲਬਾਤ ਦੌਰਾਨ ਵੈਦੇਹੀ ਨੇ ਦੱਸਿਆ ਕਿ ਇੰਨੀ ਸਵੇਰੇ ਕੰਮ 'ਤੇ ਨਿਕਲਣ 'ਤੇ ਥੋੜਾ ਡਰ ਵੀ ਲਗਦਾ ਹੈ। ਕੋਈ ਵੀ ਤੁਹਾਡੇ ਆਲੇ-ਦੁਆਲੇ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਉਹ ਅਥਰਵ ਨੂੰ ਉਸ ਨੂੰ ਬੱਸ ਡੀਪੋ 'ਤੇ ਛੱਡਣ ਲਈ ਬੋਲਦੀ ਹੈ। ਇਸ ਤੋਂ ਬਾਅਦ ਅਥਰਵ ਆਪਣੇ ਦੋਸਤ ਦੀ ਬਾਈਕ ਲਿਆ ਕੇ ਉਸ ਨੂੰ ਛੱਡਣ ਜਾਂਦਾ ਹੈ। ਇਸ ਦੌਰਾਨ ਇਹ ਭਾਰਤੀ ਆਲਰਾਊਂਡਰ ਪੂਰੇ ਰਸਤੇ ਪ੍ਰਾਰਥਨਾ ਕਰਦੇ ਹੋਏ ਜਾਂਦਾ ਹੈ। ਜਦਕਿ 2 ਮਹੀਨੇ ਪਹਿਲਾਂ ਉਸ ਦੀ ਮਾਂ ਆਪਣੇ ਬੇਟੇ ਦੇ ਲਈ ਪ੍ਰਾਰਥਨਾ ਕਰ ਰਹੀ ਸੀ। ਜਦੋਂ ਟੀਮ ਇੰਡੀਆ ਅੰਡਰ-19 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਦੀ ਸੀ। ਹਾਲਾਂਕਿ ਟੀਮ ਖਿਤਾਬ ਨਹੀਂ ਜਿੱਤ ਸਕੀ।

ਬਾਹਰ ਜਾਂਦੇ ਦੇਖ ਲਗਦਾ ਹੈ ਡਰ
PunjabKesari

ਉੱਥੇ ਹੀ ਅਥਰਵ ਨੇ ਕਿਹਾ ਕਿ ਮਾਂ ਨੂੰ ਬਾਹਰ ਜਾਂਦੇ ਦੇਖ ਉਸ ਨੂੰ ਡਰ ਲਗਦਾ ਹੈ, ਕਿਉਂਕਿ ਬਾਹਰ ਬਿਲਕੁਲ ਵੀ ਸੁਰੱਖਿਆ ਨਹੀਂ ਹੈ। ਅਥਰਵ ਨੇ ਕਿਹਾ ਕਿ ਜੇਕਰ ਉਸ ਦੇ ਕੋਲ ਇਸਦਾ ਕੋਈ ਰਸਤਾ ਹੁੰਦਾ ਤਾਂ ਉਹ ਆਪਣੀ ਮਾਂ ਨੂੰ ਬਾਹਰ ਜਾਣ ਹੀ ਨਹੀਂ ਦਿੰਦੇ। ਅਥਰਵ ਦਾ ਡਰਨਾ ਵੀ ਸਹੀ ਹੈ, ਕਿਉਂਕਿ 10 ਦਿਨ ਪਹਿਲਾਂ ਉਸਦੇ ਅਪਾਰਟਮੈਂਟ ਵਿਚ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਵੈਦੇਹੀ ਨੇ ਕਿਹਾ ਕਿ ਉਸ ਨੂੰ ਵੀ ਡਰ ਲਗਦਾ ਹੈ। ਕਿਉਂਕਿ ਬੱਸ ਵਿਚ ਯਾਤਰਾ ਕਰਨ ਵਾਲੇ ਸਿਹਤ ਕਰਮਚਾਰੀ, ਪੁਲਸ ਹੀ ਹੈ ਅਤੇ ਇਹ ਸਾਰੇ ਜੋਖਮ ਵਿਚ ਕੰਮ ਕਰਦੇ ਹਨ 


Ranjit

Content Editor

Related News