ਪੀ. ਸੀ. ਏ. ਦੀ 20ਵਾਲੀ ਜਨਰਲ ਬਾਡੀ ਦੀ ਮੀਟਿੰਗ ਦੇ ਇਤਿਹਾਸਕ ਹੋਣ ਦੀ ਉਮੀਦ
Tuesday, Nov 08, 2022 - 09:36 PM (IST)
ਜਲੰਧਰ- 20 ਨਵੰਬਰ ਨੂੰ ਹੋਣ ਵਾਲੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.)ਦੀ ਵਿਸ਼ੇਸ਼ ਜਨਰਲ ਬਾਡੀ ਦੀ ਮੀਟਿੰਗ ਆਪਣੇ ਆਪ ਵਿਚ ਇਕ ਬਹੁਤ ਵੱਡਾ ਸਵਾਲ ਵੀ ਹੈ ਤੇ ਆਪਣੇ ਪਿੱਛੇ ਕਈ ਵੱਡੇ-ਵੱਡੇ ਸੁਲਝੇ-ਅਣਸੁਲਝੇ ਸਵਾਲ ਵੀ ਛੱਡ ਜਾਵੇਗੀ। ਅਜਿਹਾ ਸੋਚਣਾ ਹਰ ਉਸ ਵਿਅਕਤੀ ਦਾ ਲਾਜ਼ਮੀ ਹੈ, ਜਿਹੜਾ ਪੀ. ਸੀ. ਏ. ਵਿਚ ਚੱਲ ਰਹੀ ਖਹਿਬਾਜ਼ੀ ’ਤੇ ਬਾਰੀਕੀ ਨਾਲ ਨਜ਼ਰਾਂ ਲਗਾਏ ਹੋਏ ਹਨ।
ਪੀ.ਸੀ. ਏ. ਵਿਚ ਰਹੀ ਅੰਦਰੂਨੀ ਲੜਾਈ ਦੇ ਕਾਰਨ ਮੁਖੀ ਗੁਲਜ਼ਾਰ ਇੰਦਰ ਚਾਹਲ ਨੇ ਜਿਵੇਂ ਹੀ ਟਵਿੱਟਰ ’ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ, ਉਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਸਰਗਰਮ ਹੋ ਗਏ ਤੇ ਮੁਖੀ ਅਹੁਦੇ ਨੂੰ ਹਾਸਲ ਕਰਨ ਦੀ ਲਾਮਬੰਦੀ ਕਰਨ ਲੱਗੇ। ਇਸ ਮੀਟਿੰਗ ਵਿਚ ਸਾਫ ਤੌਰ ’ਤੇ ਸਪੱਸ਼ਟ ਹੋ ਜਾਵੇਗਾ ਕਿ ਕਿਹੜਾ-ਕਿਹੜਾ ਕਿਸ ਦੀ ਲਾਮਬੰਦੀ ਕਰਦੇ ਹੋਏ ਪੈਰਵੀ ਕਰ ਰਿਹਾ ਤੇ ਕੌਣ ਕਰਵਾ ਰਿਹਾ ਹੈ।
ਇਹ ਲਾਮਬੰਦੀ ਕਰਨ ਵਿਚ ਉਹ ਲੋਕ ਵਧੇਰੇ ਸਰਗਰਮ ਦਿਖਾਈ ਦਿੱਤੇ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਸਾਬਕਾ ਮੁਖੀ ਰਜਿੰਦਰ ਗੁਪਤਾ ਦੀ ਮਿਹਰਬਾਨੀ ਨਾਲ ਅਹੁਦੇਦਾਰ ਬਣੇ ਜਾਂ ਫਿਰ ਉਹ ਲੋਕ ਜਿਨ੍ਹਾਂ ’ਤੇ ਰਾਜਿੰਦਰ ਗੁਪਤਾ ਦੀ ਕਿਸੇ ਨਾ ਕਿਸੇ ਰੂਪ ਨਾਲ ਕ੍ਰਿਪਾ ਦ੍ਰਿਸ਼ਟੀ ਬਣੀ ਰਹੀ। ਦੂਜੇ ਉਹ ਲੋਕ ਵੀ ਚਾਹਲ ਦੇ ਵਿਰੁੱਧ ਬਿਆਨਬਾਜ਼ੀ ਕਰ ਸਕਦੇ ਹਨ ਜਿਹੜੇ ਸੱਟੇਬਾਜ਼ ਤੇ ਸੱਟੇਬਾਜ਼ੀ ਨਾਲ ਹਮਦਰਦੀ ਰੱਖਦੇ ਹਨ।
ਕੁਰਸੀ ਹਾਸਲ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਵੱਖ-ਵੱਖ ਤਰ੍ਹਾਂ ਦੇ ਹੱਥਕੰਡਿਆਂ ਦਾ ਇਸਤੇਮਾਲ ਕਰਕੇ ਜ਼ੋਰ-ਅਜਮਾਇਸ਼ ਕੀਤੀ ਜਾ ਰਹੀ ਹੈ ਪਰ ਤਦ ਇਨ੍ਹਾਂ ਦੇ ਮੂੰਹ ਤੋਂ ਆਵਾਜ਼ ਨਹੀਂ ਨਿਕਲੀ ਸੀ ਜਦੋਂ ਇਨ੍ਹਾਂ ਲੋਕਾਂ ਨੂੰ ਅਸਤੀਫਾ ਦੇਣ ਲਈ ਸਰਕਾਰੀ ਤੰਤਰ ਦੁਆਰਾ ਧਮਕਾਇਆ ਗਿਆ ਸੀ। ਉਸ ਸਮੇਂ ਰੋਣ ਵਰਗੀ ਸ਼ਕਲ ਬਣਾਉਣ ਵਾਲੇ ਫਿਰ ਉਹ ਹੀ ਮੁਕਾਮ ਹਾਸਲ ਕਰਨ ਲਈ ਤਾਣਾ-ਬਾਣਾ ਬੁਣ ਰਹੇ ਹਨ। ਹੋ ਸਕਦਾ ਹੈ ਕਿ ਇਕ ਵਾਰ ਰੋਣ ਵਰਗੀ ਸ਼ਕਲ ਲੈ ਕੇ ਇਹ ਲੋਕ ਫਿਰ ਤੋਂ ਰੁਖਸਤ ਹੋ ਜਾਣ।
ਚਾਹਲ ਨੂੰ ਹਟਾ ਕੇ ਮੁਖੀ ਬਣਨ ਦੇ ਜਿਸਦੇ ਸਭ ਤੋਂ ਵੱਧ ਆਸਾਰ ਦਿਖਾਈਦੇ ਰਹੇ ਹਨ, ਉਹ ਰਜਿੰਦਰ ਗੁਪਤਾ ਤੇ ਰਾਕੇਸ਼ ਰਾਠੌਰ ਹਨ। ਰਜਿੰਦਰ ਗੁਪਤਾ ਤਾਂ ਲੋਕਾਂ ਨਾਲ ਚਿੱਠੀ-ਪੱਥਰ ਰਾਹੀਂ ਰਾਬਤਾ ਕਾਇਮ ਕਰ ਕੇ 20 ਤਾਰੀਕ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਉਣ ਵਿਚ ਤਾਂ ਕਾਮਯਾਬ ਹੋ ਗਏ ਹਨ ਤੇ ਦੂਜੇ ਰਾਕੇਸ਼ ਰੌਠਰ ਇਸ ਸਾਰੇ ਘਟਨਾਕ੍ਰਮ ਵਿਚ ਕੀ ਕੁਝ ਕਰ ਰਹੇ ਹਨ, ਇਸਦਾ ਕੋਈ ਪ੍ਰਚਾਰ-ਪਸਾਰ ਜਨਤਕ ਨਹੀਂ ਹੋ ਰਿਹਾ ਹੈ। ਉਹ ਕੁਝ ਕਰ ਵੀ ਰਹੇ ਹਨ ਜਾਂ ਨਹੀਂ, ਇਸਦੇ ਬਾਰੇ ਵਿਚ ਕੋਈ ਅੰਦਾਜ਼ਾ ਨਹੀਂ ਹੈ। ਸ਼ਾਇਦ ਸ਼ਾਂਤ ਰਹਿ ਕੇ ਗੁਪਤ ਤਰੀਕੇ ਨਾਲ ਪੀ. ਸੀ. ਏ. ਦੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਕਈ ਲੋਕਾਂ ਦੀ ਕੰਨਸੋ ’ਚ ਉਨ੍ਹਾਂ ਦੀ ਦਾਅਵੇਦਾਰੀ ਦਾ ਜ਼ਿਕਰ ਹੁੰਦਾ ਹੈ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋਏ ਇਹ ਤਾਂ ਕਿਹਾ ਹਾ ਜਾ ਸਕਦਾ ਹੈ ਕਿ 20 ਤਾਰੀਕ ਦੀ ਪੀ. ਸੀ. ਏ. ਦੀ ਜਨਰਲ ਬਾਡੀ ਦੀ ਮੀਟਿੰਗ ਇਤਿਹਾਸਕ ਹੋਵੇਗੀ, ਅਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਨੋਟ : ਇਸ ਖਬਰ ਬਾਰੇ ਦਿਓ ਆਪਣੀ ਰਾਏ।