ਪ੍ਰੋ ਕਬੱਡੀ ਲੀਗ : ਦਬੰਗ ਤੇ ਬੈਂਗਲੁਰੂ ਵਿਚਾਲੇ ਮੈਚ ਰਿਹਾ ਬਰਾਬਰੀ ''ਤੇ
Monday, Sep 23, 2019 - 11:22 PM (IST)

ਜੈਪੁਰ— ਬੈਂਗਲੁਰੂ ਬੁਲਸ ਤੇ ਦਬੰਗ ਦਿੱਲੀ ਦੇ ਵਿਚ ਪ੍ਰੋ ਕਬੱਡੀ ਲੀਗ ਦਾ ਮੈਚ ਸੋਮਵਾਰ ਨੂੰ ਇੱਥੇ 39-39 ਨਾਲ ਬਰਾਬਰੀ 'ਤੇ ਰਿਹਾ। ਦਿੱਲੀ ਨੇ ਮੈਚ 'ਚ ਜ਼ਿਆਦਾ ਬੜ੍ਹਤ ਬਣਾ ਰੱਖੀ ਸੀ ਪਰ ਬੁਲਸ ਟੀਮ ਵਲੋਂ ਪਵਨ ਸਹਰਾਵਤ ਦੇ ਸ਼ਾਨਦਾਰ ਖੇਡ ਨਾਲ ਆਖਰੀ ਸਮੇਂ 'ਚ ਵਾਪਸੀ ਕੀਤੀ। ਦਿੱਲੀ ਦੇ ਰੇਡਰ ਨਵੀਨ ਕੁਮਾਰ ਨੇ ਮੈਚ 'ਚ 14 ਅੰਕ ਬਣਾਏ। ਇਹ ਮੈਚ ਬਰਾਬਰ ਹੋਣ ਦੇ ਬਾਵਜੂਦ ਦਿੱਲੀ ਅੰਕ ਸੂਚੀ 'ਚ ਚੋਟੀ 'ਤੇ ਬਣਿਆ ਹੋਇਆ ਹੈ।