ਟਾਟਾ ਮੋਟਰਸ ਬਣਿਆ ਭਾਰਤੀ ਕੁਸ਼ਤੀ ਦਾ ਮੁੱਖ ਸਪਾਂਸਰ
Wednesday, Aug 01, 2018 - 05:34 PM (IST)

ਮੁੰਬਈ : ਭਾਰਤੀ ਕੁਸ਼ਤੀ ਮਹਾਸੰਘ ਨੇ ਦੇਸ਼ 'ਚ ਖੇਡ ਦੇ ਵਿਕਾਸ ਦੇ ਲਈ ਟਾਟਾ ਮੋਟਰਸ ਨਾਲ ਮੁੱਖ ਸਪਾਂਸਰ ਦੇ ਤੌਰ 'ਤੇ ਕਰਾਰ ਕੀਤਾ ਹੈ। ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਡਬਲਯੂ.ਐੱਫ.ਆਈ. ਅਤੇ ਟਾਟਾ ਮੋਟਰਸ ਵਿਚਾਲੇ ਇਹ ਕਰਾਰ ਇੰਡੋਨੇਸ਼ੀਆ 'ਚ ਇਸ ਮਹੀਨੇ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਨਾਲ ਸ਼ੁਰੂ ਹੋਵੇਗਾ ਅਤੇ 2021 ਤੱਕ ਚਲੇਗਾ। ਇਸ 'ਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਟੋਕਿਓ ਓਲੰਪਿਕ ਖੇਡ 2020 ਸ਼ਾਮਲ ਹੈ। ਇਸ 'ਚ ਦੱਸਿਆ ਗਿਆ ਕਿ ਇਸ ਪਾਟਨਰਸ਼ਿਪ ਦੇ ਅਧੀਨ ਟਾਟਾ ਮੋਟਰਸ ਪੁਰਸ਼ ਅਤੇ ਮਹਿਲਾ ਦੋਵੇਂ ਵਰਗਾਂ 'ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ 50 ਪਹਿਲਵਾਨਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਦਦ ਮਿਲੇਗਾ।
ਇਸ ਮੌਕੇ 'ਤੇ ਡਬਲਿਊ. ਐੱਫ. ਆਈ. ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਕਿਹਾ, '' ਸਾਨੂੰ ਖੁਸ਼ੀ ਹੈ ਕਿ ਟਾਟਾ ਮੋਟਰਸ ਵਰਗਾ ਭਰੋਸੇਮੰਦ ਸਹਿਯੋਗੀ 2021 ਤੱਕ ਸਾਡੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਲਈ ਮੁੱਖ ਸਪਾਂਸਰ ਬਣਿਆ ਹੈ। ਪ੍ਰੈਸ ਰਿਲੀਜ਼ ਮੁਤਾਬਕ ਇਸ ਕਰਾਰ 'ਚ ਖੇਡਾਂ ਨਾਲ ਜੁੜੀ ਕੰਪਨੀ ਸਪੋਰਟੀ ਸੋਲਿਊਨਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।