ਹੱਦ ਹੋ ਗਈ! ਹਾਰ ਤੋਂ ਭੜਕੇ ਪਹਿਲਵਾਨ ਨੇ ਰੈਫਰੀ ਦਾ ਚਾੜ੍ਹਿਆ ਕੁਟਾਪਾ, ਪੁਲਸ ਨੇ ਵੀ ਵਰ੍ਹਾ''ਤੇ ਡੰਡੇ

Wednesday, Feb 05, 2025 - 12:02 PM (IST)

ਹੱਦ ਹੋ ਗਈ! ਹਾਰ ਤੋਂ ਭੜਕੇ ਪਹਿਲਵਾਨ ਨੇ ਰੈਫਰੀ ਦਾ ਚਾੜ੍ਹਿਆ ਕੁਟਾਪਾ, ਪੁਲਸ ਨੇ ਵੀ ਵਰ੍ਹਾ''ਤੇ ਡੰਡੇ

ਸਪੋਰਟਸ ਡੈਸਕ- ਮਹਾਰਾਸ਼ਟਰ ਕੇਸਰੀ ਰੈਸਲਿੰਗ ਟੂਰਨਾਮੈਂਟ 'ਚ ਇਕ ਮੁਕਾਬਲੇ ਦੇ ਦੌਰਾਨ ਕਾਫੀ ਵਿਵਾਦ ਹੋ ਗਿਆ। ਮਾਹੌਲ ਇੰਨਾ ਵਿਗੜ ਗਿਆ ਕਿ ਪੁਲਸ ਨੂੰ ਡੰਡੇ ਵਰ੍ਹਾਉਣੇ ਪਏ। ਦਰਅਸਲ, ਪਹਿਲਵਾਨ ਪ੍ਰਿਥਵੀਰਾਜ ਮੋਹੋਲ ਨੂੰ ਮੈਟ ਵਰਗ ਦੇ ਸੈਮੀਫਾਈਨਲ 'ਚ ਜੇਤੂ ਐਲਾਨੇ ਜਾਣ ਤੋਂ ਬਾਅਦ ਵਿਰੋਧੀ ਪਹਿਲਵਾਨ ਸ਼ਿਵਰਾਜ ਰਾਕਸ਼ੇ ਨੇ ਫੈਸਲੇ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੀ20 ਸੀਰੀਜ਼ ਵਿਚਾਲੇ ਮੁਹੰਮਦ ਸ਼ੰਮੀ ਨੇ ਅਚਾਨਕ ਕਰ'ਤਾ 'ਫੇਅਰਵੈੱਲ' ਦਾ ਐਲਾਨ, ਪ੍ਰਸ਼ੰਸਕ ਹੈਰਾਨ

ਇਸੇ ਗੱਲ ਨੂੰ ਲੈ ਕੇ ਉਸ ਦੀ ਰੈਫਰੀ ਨਾਲ ਕਾਫੀ ਬਹਿਸ ਵੀ ਹੋਈ ਤੇ ਗੁੱਸੇ 'ਚ ਪਹਿਲਾਂ ਤਾਂ ਪਹਿਲਵਾਨ ਨੇ ਰੈਫਰੀ ਨੂੰ ਕਾਲਰ ਫੜ੍ਹ ਕੇ ਖਿੱਚਿਆ ਤੇ ਫਿਰ ਛਾਤੀ 'ਤੇ ਲੱਤ ਮਾਰ ਦਿੱਤੀ। ਇਸ ਕਾਰਨ ਟੂਰਨਾਮੈਂਟ 'ਚ  ਹਫੜਾ-ਦਫੜੀ ਮਚ ਗਈ ਤੇ ਵੇਖਦੇ ਹੀ ਵੇਖਦੇ ਮਾਹੌਲ ਇੰਨਾ ਵਿਗੜ ਗਿਆ ਕਿ ਪੁਲਸ ਨੂੰ ਦੋਸ਼ੀਆਂ ਖਿਲਾਫ ਡੰਡੇ ਵਰ੍ਹਾਉਣੇ ਪਏ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਵਾਪਸੀ! ਫਿਰ ਵਰ੍ਹਾਉਣਗੇ ਚੌਕੇ-ਛੱਕੇ

ਇਹ ਟੂਰਨਾਮੈਂਟ ਐਤਵਾਰ ਨੂੰ ਅਹੀਲਿਆਨਗਰ 'ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਤੇ ਕੇਂਦਰੀ ਮੰਤਰੀ ਮੁਰਲੀਧਰ ਮੋਹੋਲ ਦੀ ਮੌਜੂਦਗੀ 'ਚ ਆਯੋਜਿਤ ਕੀਤਾ ਗਿਆ ਸੀ। ਮਹਾਰਾਸ਼ਟਰ ਕੇਸਰੀ ਦੇ ਦੋ ਵਾਰ ਦੇ ਜੇਤੂ ਰਾਕਸ਼ੇ ਨੂੰ 3 ਸਾਲ ਲਈ ਸਸਪੈਂਡ ਕੀਤਾ ਗਿਆ। ਉਨ੍ਹਾਂ ਕਿਹਾ- ਮੇਰਾ ਮੋਢਾ ਮੈਟ ਨਾਲ ਨਹੀਂ ਟਕਰਾਇਆ ਸੀ, ਪਰ ਰੈਫਰੀ ਨੇ ਮੇਰੀ ਹਾਰ ਦਾ ਫੈਸਲਾ ਸੁਣਾ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ...

ਰੈਫਰੀ ਨੂੰ ਵੀ ਸਸਪੈਂਡ ਕਰਨ ਦੀ ਮੰਗ ਕਰਨ ਵਾਲੇ ਰਾਕਸ਼ੇ ਨੇ ਕਿਹਾ- ਮੈਂ ਜਦੋਂ ਆਪਣੇ ਮਾਮਲੇ ਨੂੰ ਲੈ ਕੇ ਬਹਿਸ ਕਰ ਰਿਹਾ ਸੀ, ਉਦੋਂ ਮੇਰੇ ਨਾਲ ਬਦਤਮੀਜ਼ੀ ਕੀਤੀ ਗਈ, ਇਸ ਲਈ ਮੈਂ ਇਹ (ਲੱਤ ਮਾਰੀ) ਕੀਤਾ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News