ਰੋਹਨ ਬੋਪੰਨਾ ਨੂੰ 50 ਲੱਖ ਰੁਪਏ ਦਾ ਨਕਦ ਐਵਾਰਡ ਦੇਵੇਗੀ ਕਰਨਾਟਕ ਸਰਕਾਰ

Tuesday, Feb 13, 2024 - 06:36 PM (IST)

ਰੋਹਨ ਬੋਪੰਨਾ ਨੂੰ 50 ਲੱਖ ਰੁਪਏ ਦਾ ਨਕਦ ਐਵਾਰਡ ਦੇਵੇਗੀ ਕਰਨਾਟਕ ਸਰਕਾਰ

ਬੈਂਗਲੁਰੂ, (ਭਾਸ਼ਾ)– ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਮੰਗਲਵਾਰ ਨੂੰ ਰੋਹਨ ਬੋਪੰਨਾ ਨੂੰ ਆਸਟ੍ਰੇਲੀਅਨ ਓਪਨ ਵਿਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਣ ’ਤੇ ਵਧਾਈ ਦਿੰਦੇ ਹੋਏ ਇਸ ਸਟਾਰ ਟੈਨਿਸ ਖਿਡਾਰੀ ਲਈ 50 ਲੱਖ ਰੁਪਏ ਦਾ ਨਕਦ ਇਨਾਮ ਦੇ ਐਵਾਰਡ ਦਾ ਐਲਾਨ ਕੀਤਾ। 

ਬੋਪੰਨਾ ਨੂੰ ਇੱਥੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਉਸਦਾ ਪਰਿਵਾਰ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਰੋਹਨ ਬੋਪੰਨਾ ਆਸਟ੍ਰੇਲੀਆਨ ਓਪਨ 'ਚ ਪੁਰਸ਼ ਡਬਲਜ਼ 'ਚ ਖ਼ਿਤਾਬ ਵਰਗ ਜਿੱਤਣ ਵਾਲੇ ਭਾਰਤ ਦੇ ਸਭ ਤੋਂ ਉਮਰਦਰਾਜ ਟੈਨਿਸ ਖਿਡਾਰੀਆ ਵਿਚੋਂ ਇਕ ਹਨ। ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਉਨ੍ਹਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ।


author

Tarsem Singh

Content Editor

Related News