ਕਰਤਾਰਪੁਰ ''ਚ ਕਬੱਡੀ ਦੇ 7ਵੇਂ ਟੂਰਨਾਮੈਂਟ ਦਾ ਆਗਾਜ਼

04/13/2018 4:22:23 AM

ਕਰਤਾਰਪੁਰ (ਸਾਹਨੀ)– ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਵੱਲੋਂ ਵਿਸਾਥੀ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਗੰਗਸਰ ਨੇੜੇ 7ਵੇਂ ਕਬੱਡੀ ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਪਿੰਡ ਪੱਧਰ ਦੀਆਂ ਪੁੱਜੀਆਂ 26 ਕਬੱਡੀ ਕਲੱਬਾਂ ਵਿਚਕਾਰ ਜ਼ਬਰਦਸਤ ਮੁਕਾਬਲੇ ਹੋਏ। ਸ਼੍ਰੋ.ਅ.ਦ. ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ ਵੱਲੋਂ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਰਣਜੀਤ ਸਿੰਘ ਕਾਹਲੋਂ ਅਤੇ ਮੈਂਬਰਾਂ ਨੇ ਆਏ ਹੋਏ ਪਤਵੰਤਿਆਂ ਦਾ ਸੁਆਗਤ ਕੀਤਾ। ਅੱਜ ਦੇ ਦਿਨ ਕਪੂਰਥਲਾ, ਕੰਗ ਮਾਈ, ਤਿੰਮੋਵਾਲ, ਮਹਿਮਦਵਾਲ, ਕਾਹਲਵਾਂ, ਸੰਘਵਾਲ, ਕਾਲਾ ਬਾਹੀਆਂ, ਪਰਸਰਾਮਪੁਰ, ਲੱਖਣ ਕੇ ਪੱਡੇ, ਸੁਰਖਪੁਰ, ਖੁਸਰੋਪੁਰ, ਗਾਖਲਾਂ, ਰਮਦਾਸ, ਕੋਟ ਟੋਡਰ ਮਲ, ਬਣਮਾਲੀਪੁਰ, ਪੱਤੜ ਕਲਾਂ, ਲਖਣ ਕਲਾਂ, ਧਾਲੀਵਾਲ ਬੇਟ, ਲੱਲੀਆਂ ਕਲਾਂ, ਮੱਲੀਆਂ, ਫਤਿਹ ਜਲਾਲ, ਭਾਣੋ ਲੰਗਾ ਆਦਿ ਤੋਂ ਪੁੱਜੀਆਂ ਕਬੱਡੀ ਕਲੱਬਾਂ ਵਿਚਕਾਰ ਜ਼ਬਰਦਸਤ ਮੁਕਾਬਲੇ ਹੋਏ। ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਨਾਮਵਰ 8 ਟੀਮਾਂ ਵਿਚਕਾਰ ਕਬੱਡੀ ਦੇ ਮੁਕਾਬਲੇ ਵੀ ਹੋਣਗੇ ਅਤੇ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦੀਆਂ ਕਬੱਡੀ ਟੀਮਾਂ ਵੀ ਖੇਡ ਮੈਦਾਨ ਵਿਚ ਆਪਣੇ ਜੌਹਰ ਵਿਖਾਉਣਗੀਆਂ। 
ਇਸ ਮੌਕੇ ਜਥੇ. ਕਾਹਲੋਂ ਨੇ ਦੱਸਿਆ ਕਿ ਇਸ ਦੌਰਾਨ ਪੰਜਾਬ ਦੀ ਸ਼ਾਨ ਬਣੀ ਨਵਜੋਤ ਕੌਰ ਨੂੰ ਕਲੱਬ ਵੱਲੋਂ ਇਕ ਲੱਖ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਪ੍ਰਵਾਸੀ ਭਾਰਤੀ ਵਰਿੰਦਰ ਸਿੰਘ ਸੋਨੀ ਜੰਡੇ ਸਰਾਏ ਅਤੇ ਸਤਨਾਮ ਸਿੰਘ ਤਲਵੰਡੀ ਝੰਡੇਰ, ਗੁਰਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਕਾਹਲੋਂ ਦਾ ਵਿਸ਼ੇਸ਼ ਯੋਗਦਾਨ ਹੈ। ਕਬੱਡੀ ਟੂਰਨਾਮੈਂਟ ਦੀ ਲਾਈਵ ਕੁਮੈਂਟਰੀ ਆਲਮਗੀਰ ਦਿਆਲਪੁਰ ਵਲੋਂ ਕੀਤੀ ਗਈ। 
ਇਸ ਮੌਕੇ ਵਾਈਸ ਚੇਅਰਮੈਨ ਬਲਾਕ ਸੰਮਤੀ ਰਤਨ ਸਿੰਘ ਰਹੀਮਪੁਰ, ਹਲਕਾ ਇੰਚਾਰਜ ਸੇਠ ਸਤਪਾਲ ਮੱਲ, ਭੁਪਿੰਦਰ ਸਿੰਘ ਭਿੰਦਾ ਕਾਹਲਵਾਂ ਬਲਾਕ ਸੰਮਤੀ ਮੈਂਬਰ, ਅਜੀਤ ਸਿੰਘ ਸਰਾਏ ਪ੍ਰਧਾਨ ਖੇਤੀਬਾੜੀ ਵਿਕਾਸ ਬੈਂਕ, ਨਵਨੀਤ ਸਿੰਘ ਛੀਨਾ ਦਿਆਲਪੁਰ, ਗੁਰਦੇਵ ਸਿੰਘ ਮਾਹਲ, ਸੁੱਚਾ ਸਿੰਘ ਕਾਲਾ ਖੇੜਾ, ਅਮਰੀਕ ਸਿੰਘ ਤਲਵੰਡੀ ਸਾਬਕਾ ਸਰਪੰਚ, ਬਲਵਿੰਦਰ ਸਿੰਘ ਤਿੰਮੋਵਾਲ, ਸਰਦੂਲ ਸਿੰਘ ਬੂਟਾ ਡਾਇਰੈਕਟਰ ਦੋਆਬਾ ਮਿਲਕ ਪਲਾਂਟ, ਜਗਤਾਰ ਸਿੰਘ ਮੁਸਤਫਾਪੁਰ, ਲਖਬੀਰ ਸਿੰਘ ਮੱਲੀਆਂ, ਜਸਬੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਲੁੱਡੀ, ਜਗਜੀਤ ਸਿੰਘ ਤਲਵਾੜਾ, ਕੌਂਸਲਰਾਂ ਵਿਚ ਮਨਜੀਤ ਸਿੰਘ, ਸੇਵਾ ਸਿੰਘ, ਸਤਨਾਮ ਸਿੰਘ ਮਿੰਟੂ ਸਰਾਏਖਾਸ, ਜੋਗਾ ਸਿੰਘ ਪੱਤੜ, ਮਹਿੰਦਰ ਸਿੰਘ ਧੀਰਪੁਰ, ਸੁੱਚਾ ਸਿੰਘ ਭੁੱਲਰ, ਤਰਲੋਚਨ ਸਿੰਘ ਪੱਤੜ, ਕ੍ਰਿਪਾਲ ਸਿੰਘ ਐਮਾ ਕਾਜੀ, ਤਰਸੇਮ ਸਿੰਘ ਕਾਹਲੋਂ, ਐੱਚ. ਐੱਸ. ਭਜਨ, ਗੁਰਮੇਜ ਤਲਵਾੜਾ, ਪਵਨ ਮਰਵਾਹਾ, ਮਨਦੀਪ ਸਿੰਘ ਸਰਾਏ, ਜੋਗਾ ਸਿੰਘ ਨੰਬਰਦਾਰ, ਹਰਚਰਨ ਸਿੰਘ ਸੈਣੀ, ਸ਼ਿੰਗਾਰਾ ਸਿੰਘ ਕਾਹਲਵਾਂ, ਰਣਜੀਤ ਰਾਣਾ, ਕਮਲਜੀਤ ਸਿੰਘ ਸੈਣੀ, ਕ੍ਰਿਪਾਲ ਸਿੰਘ, ਪਾਲ ਫਗੂੜਾ, ਚਰਨਜੀਤ ਸਿੰਘ ਢਿੱਲੋਂ ਕੋਚ, ਸੁਖਦੇਵ ਸਿੰਘ ਫੌਜੀ ਭੁਲੱਥ, ਚਰਨਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।


Related News