ਆਈ. ਓ. ਏ. ਨੇ ਖੇਡ ਮੰਤਰਾਲਾ ਦਾ ਪ੍ਰਸਤਾਵ ਠੁਕਰਾਇਆ

Saturday, Jul 21, 2018 - 03:40 AM (IST)

ਆਈ. ਓ. ਏ. ਨੇ ਖੇਡ ਮੰਤਰਾਲਾ ਦਾ ਪ੍ਰਸਤਾਵ ਠੁਕਰਾਇਆ

ਨਵੀਂ ਦਿੱਲੀ—ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਕੇਂਦਰੀ ਖੇਡ ਮੰਤਰਾਲਾ ਦਾ ਪ੍ਰਸਤਾਵ ਠੁਕਰਾਉਂਦਿਆਂ ਸ਼ੁੱਕਰਵਾਰ ਸਪੱਸ਼ਟ ਕਰ ਦਿੱਤਾ ਹੈ ਕਿ ਇੰਡੋਨੇਸ਼ੀਆ 'ਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਜਿਨ੍ਹਾਂ ਖਿਡਾਰੀਆਂ ਦੇ ਨਾਂ ਪਹਿਲਾਂ ਭੇਜੇ ਗਏ ਸਨ, ਉਹੀ ਖਿਡਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣਗੇ। ਖੇਡ ਮੰਤਰਾਲਾ ਨੇ ਏਸ਼ੀਆਈ ਖੇਡਾਂ ਲਈ ਟੀਮ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਆਈ. ਓ. ਏ. ਤੋਂ ਉਸ ਦੇ ਵਲੋਂ ਬਣਾਏ ਗਏ ਮਾਪਦੰਡਾਂ ਨੂੰ ਫਿਰ ਤੋਂ ਮੁਲਾਂਕਣ ਕਰਨ ਤੇ ਚੋਣ ਨਿਯਮਾਂ ਵਿਚ ਵਿਸ਼ੇਸ਼ ਮਾਮਲਿਆਂ ਵਿਚ ਰਾਹਤ ਦੇਣ 'ਤੇ ਧਿਆਨ ਕਰਨ ਲਈ ਕਿਹਾ ਸੀ।


Related News