ਆਈ. ਓ. ਏ. ਨੇ ਅਸੁੰਤਾ ਲਾਕੜਾ ਦੇ ਜਬਰ-ਜ਼ਨਾਹ ਦੇ ਦੋਸ਼ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ

Thursday, Sep 10, 2026 - 12:03 PM (IST)

ਆਈ. ਓ. ਏ. ਨੇ ਅਸੁੰਤਾ ਲਾਕੜਾ ਦੇ ਜਬਰ-ਜ਼ਨਾਹ ਦੇ ਦੋਸ਼ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ

ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਅਸੁੰਤਾ ਲਾਕੜਾ ਵੱਲੋਂ ਹਾਕੀ ਇੰਡੀਆ ਦੇ ਸਕੱਤਰ ਭੋਲਾ ਨਾਥ ਸਿੰਘ ’ਤੇ ਜਬਰ-ਜ਼ਨਾਹ ਦੇ ਮਾਮਲੇ ’ਚ ਪ੍ਰੇਸ਼ਾਨ ਕਰਨ ਤੇ ਡਰਾਉਣ-ਧਮਕਾਉਣ ਦੇ ਦੋਸ਼ਾਂ ਦੀ ਜਾਂਚ ਲਈ ਹਾਈ ਕੋਰਟ ਦੀ ਰਿਟਾ. ਜੱਜ ਦੀਪਾ ਸ਼ਰਮਾ ਦੀ ਅਗਵਾਈ ’ਚ 4 ਮੈਂਬਰੀ ਆਜ਼ਾਦ ਜਾਂਚ ਕਮੇਟੀ ਦਾ ਗਠਨ ਕੀਤਾ ਹੈ।

ਖੇਡ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਗਠਿਤ ਇਸ ਪੈਨਲ ’ਚ ਸਾਬਕਾ ਟਰੈਕ ਅਤੇ ਫੀਲਡ ਐਥਲੀਟ ਵੰਦਨਾ ਰਾਵ, ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਮਮਤਾ ਖਰਬ ਅਤੇ ਵਕੀਲ ਸਿਤਵਤ ਨਬੀ ਮੈਂਬਰ ਦੇ ਰੂਪ ’ਚ ਸ਼ਾਮਲ ਹਨ।  ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਦੀ ਮੈਂਬਰ ਲਾਕੜਾ ਨੇ ਝਾਰਖੰਡ ’ਚ ਸਥਾਨਕ ਕੋਚ ਸੁਧੀਰ ਗੋਲਾ ਵੱਲੋਂ ਲੜਕੀਆਂ ਦੇ ਕਥਿਤ ਜਬਰ-ਜ਼ਨਾਹ ’ਤੇ ਵਿਰੋਧ ਜਤਾਉਣ ਤੋਂ ਬਾਅਦ ਸਿੰਘ ’ਤੇ ਧਮਕੀ ਦੇਣ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਹਾਕੀ ਇੰਡੀਆ ਨੂੰ ਕਮੇਟੀ ਦੇ ਮਾਣਭੱਤੇ, ਯਾਤਰਾ, ਰਿਹਾਇਸ਼ ਅਤੇ ਹੋਰ ਖਰਚਿਆਂ ਨਾਲ ਸਬੰਧਤ ਸਾਰੇ ਜ਼ਰੂਰੀ ਭੁਗਤਾਨ ਮੁਹੱਈਆ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।


author

Tarsem Singh

Content Editor

Related News