ਸਾਕਸ਼ੀ ਦੀ ਅਗਵਾਈ ''ਚ ਭਾਰਤੀ ਪਹਿਲਵਾਨਾਂ ਨੇ ਜਿੱਤੇ ਚਾਰ ਸੋਨ ਤਮਗੇ

12/08/2019 8:35:03 PM

ਕਾਠਮੰਡੂ— ਓਲੰਪਿਕ ਸੋਨ ਤਮਗਾ ਜੇਤੂ ਸਾਕਸ਼ੀ ਮਲਿਕ ਦੀ ਅਗਵਾਈ 'ਚ ਭਾਰਤੀ ਪਹਿਲਾਵਾਂ ਨੇ 13ਵੇਂ ਦੱਖਣੀ ਏਸ਼ੀਆਈ ਖੇਡਾਂ (ਸੈਗ) 'ਚ ਐਤਵਾਰ ਨੂੰ ਇੱਥੇ ਕੁਸ਼ਤੀ 'ਚ ਚਾਰ ਸੋਨ ਤਮਗੇ ਜਿੱਤੇ। ਭਾਰਤ ਨੇ ਇਸ ਤਰ੍ਹਾਂ ਨਾਲ ਕੁਸ਼ਤੀ 'ਚ ਆਪਣੇ ਦਬਦਬਾਅ ਬਣਾਏ ਰੱਖਿਆ ਹੈ। ਉਨ੍ਹਾਂ ਨੇ ਹੁਣ ਤਕ ਸਾਰੇ 12 ਵਰਗਾਂ 'ਚ ਸੋਨ ਤਮਗੇ ਜਿੱਤੇ ਹਨ। ਸਾਕਸ਼ੀ ਨੇ ਮਹਿਲਾਵਾਂ ਦੇ 62 ਕਿ. ਗ੍ਰਾ 'ਚ ਆਸਾਨੀ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵਿੰਦਰ ਨੇ ਪੁਰਸ਼ ਫ੍ਰੀ-ਸਟਾਈਲ ਦੇ 61 ਕਿ. ਗ੍ਰਾ. 'ਚ ਸੋਨੇ ਦਾ ਤਮਗਾ ਹਾਸਲ ਕੀਤਾ। ਸਾਕਸ਼ੀ ਦੇ ਚਾਰੇ ਮੁਕਾਬਲੇ ਇਕਪਾਸੜ ਰਹੇ ਪਰ ਰਵਿੰਦਰ ਨੂੰ ਪਾਕਿਸਤਾਨ ਦੇ ਐੱਮ. ਬਿਲਾਲ ਨੂੰ ਹਰਾਉਣ ਦੇ ਲਈ ਸਖਤ ਮਿਹਨਤ ਕਰਨੀ ਪਈ।
ਪਵਨ ਕੁਮਾਰ (ਫ੍ਰੀ-ਸਟਾਈਲ 86 ਕਿ. ਗ੍ਰਾ.) ਤੇ ਅੰਸੂ (ਮਹਿਲਾ 59 ਕਿ. ਗ੍ਰਾ.) ਨੇ ਵੀ ਆਪਣੇ ਆਪਣੇ ਵਰਗਾ 'ਚ ਸੋਨ ਤਮਗੇ ਜਿੱਤੇ। ਸੋਮਵਾਰ ਨੂੰ ਪ੍ਰਤੀਯੋਗਤਾ ਦੇ ਆਖਰੀ ਦਿਨ ਗੌਰਵ (74 ਕਿ. ਗ੍ਰਾ.) ਤੇ ਅਨਿਤਾ ਸ਼ੇਰੋਨ (68 ਕਿ. ਗ੍ਰਾ.) ਕ੍ਰਮਵਾਰ ਪੁਰਸ਼ ਤੇ ਮਹਿਲਾ ਫ੍ਰੀ-ਸਟਾਈਲ 'ਚ ਆਪਣੇ ਮੁਕਾਬਲੇ ਖੇਡਣਗੇ।


Gurdeep Singh

Content Editor

Related News