T20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰੇਗੀ ਭਾਰਤੀ ਟੀਮ

Friday, Jul 08, 2022 - 11:27 PM (IST)

T20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰੇਗੀ ਭਾਰਤੀ ਟੀਮ

ਸਪੋਰਟਸ ਡੈਸਕ-ਟੀਮ ਇੰਡੀਆ ਲਈ ਆਉਣ ਵਾਲੇ ਮਹੀਨੇ ਕਾਫ਼ੀ ਬੀਜ਼ੀ ਰਹਿਣ ਵਾਲੇ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹੀ ਟੀਮ ਤਿੰਨ ਦੇਸ਼ਾਂ ਦਾ ਦੌਰਾ ਕਰੇਗੀ। ਸ਼ਡਿਊਲ ਇੰਨਾ ਬੀਜ਼ੀ ਹੈ ਕਿ ਰੋਜ਼ਾਨਾ ਖੇਡਣ ਵਾਲੇ ਖਿਡਾਰੀਆਂ ਨੂੰ ਘਰ ਜਾਣ ਤੱਕ ਦਾ ਮੌਕਾ ਨਹੀਂ ਮਿਲੇਗਾ। ਇਸ ਦਰਮਿਆਨ ਭਾਰਤ ਦੇ ਜ਼ਿੰਬਾਬਵੇ ਦੌਰੇ ਦੀਆਂ ਤਾਰੀਖਾਂ ਵੀ ਸਾਹਮਣੇ ਆ ਗਈਆਂ ਹਨ। ਭਾਰਤ ਨੇ ਇਥੇ 3 ਵਨਡੇ ਮੁਕਾਬਲੇ ਖੇਡਣੇ ਹਨ ਜੋ ਕਿ 18 ਤੋਂ 22 ਅਗਸਤ ਤੱਕ ਹੋਣਗੇ।

ਇਹ ਵੀ ਪੜ੍ਹੋ :ਦਬਾਅ ਵਿਚਾਲੇ ਗਰਭਪਾਤ ਸਬੰਧੀ ਹੁਕਮਾਂ 'ਤੇ ਦਸਤਖਤ ਕਰਨਗੇ ਬਾਈਡੇਨ

ਭਾਰਤ ਦਾ ਜ਼ਿੰਬਾਬਵੇ ਦੌਰਾ 2022
ਪਹਿਲਾ ਵਨਡੇ - 18 ਅਗਸਤ
ਦੂਜਾ ਵਨਡੇ - 20 ਅਗਸਤ
ਤੀਜਾ ਵਨਡੇ - 22 ਅਗਸਤ
ਭਾਰਤੀ ਟੀਮ ਦਾ ਬੀਜ਼ੀ ਸ਼ਡਿਊਲ
ਇੰਗਲੈਂਡ ਦਾ ਦੌਰਾ 17 ਜੁਲਾਈ ਨੂੰ ਖਤਮ ਹੋਵੇਗਾ
ਵੈਸਟਇੰਡੀਜ਼ ਦਾ ਦੌਰਾ 22 ਜੁਲਾਈ ਤੋਂ ਸ਼ੁਰੂ ਹੋਵੇਗਾ
ਵੈਸਟਇੰਡੀਜ਼ ਦਾ ਦੌਰਾ 7 ਅਗਸਤ ਨੂੰ ਖਤਮ ਹੋਵੇਗਾ
ਜ਼ਿੰਬਾਬਵੇ ਦਾ ਦੌਰਾ 18 ਅਗਸਤ ਤੋਂ ਸ਼ੁਰੂ ਹੋਵੇਗਾ
ਜ਼ਿੰਬਾਬਵੇ ਦਾ ਦੌਰਾ 22 ਅਗਸਤ ਨੂੰ ਖਤਮ ਹੋਵੇਗਾ
ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਵੇਗਾ
ਏਸ਼ੀਆ ਕੱਪ 11 ਸਤੰਬਰ ਨੂੰ ਖਤਮ ਹੋਵੇਗਾ

ਜ਼ਾਹਿਰ ਹੈ ਕਿ ਇੰਗਲੈਂਡ ਦਾ ਦੌਰਾ ਖਤਮ ਹੁੰਦੇ ਹੀ ਟੀਮ ਇੰਡੀਆ ਵਿੰਡੀਜ਼ ਪਹੁੰਚ ਜਾਵੇਗੀ ਜਿੱਥੇ 3 ਟੀ-20 ਅਤੇ 3 ਵਨਡੇ ਮੈਚ ਹੋਣਗੇ। ਇਸ ਤੋਂ ਬਾਅਦ ਜ਼ਿੰਬਾਬਵੇ ਦਾ ਦੌਰਾ ਹੋਵੇਗਾ। ਏਸ਼ੀਆ ਕੱਪ ਪੰਜ ਦਿਨ ਬਾਅਦ ਹੀ ਸ਼ੁਰੂ ਹੋਵੇਗਾ। ਬੀਜ਼ੀ ਸ਼ਡਿਊਲ ਤੋਂ ਜ਼ਾਹਿਰ ਹੈ ਕਿ ਕਈ ਖਿਡਾਰੀਆਂ ਨੂੰ ਬੀ.ਸੀ.ਸੀ.ਆਈ. ਰੋਟੇਸ਼ਨ ਦੇ ਹਿਸਾਬ ਨਾਲ ਇਸਤੇਮਾਲ ਕਰੇਗਾ। ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਵਿੰਡੀਜ਼ ਦੌਰੇ ਕਾਰਨ ਵਨਡੇ ਮੈਚਾਂ ਲਈ ਸ਼ਿਖਰ ਧਵਨ ਨੂੰ ਪਹਿਲਾਂ ਹੀ ਕਪਤਾਨੀ ਸੌਂਪ ਚੁੱਕਾ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਣੇਗੇ।

ਸਾਲ 'ਚ ਬੀ.ਸੀ.ਸੀ.ਆਈ. ਕਈ ਕਪਤਾਨਾਂ ਨੂੰ ਅਜ਼ਮਾ ਚੁੱਕੀ ਹੈ 
ਦੱਖਣੀ ਅਫਰੀਕਾ ਟੈਸਟ ਲਈ ਵਿਰਾਟ ਕੋਹਲੀ
ਦੱਖਣੀ ਅਫਰੀਕਾ ਵਨਡੇ ਲਈ ਕੇ.ਐੱਲ. ਰਾਹੁਲ
ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਸੀਰੀਜ਼ ਲਈ ਰੋਹਿਤ ਸ਼ਰਮਾ
ਦੱਖਣੀ ਅਫਰੀਕਾ ਟੀ-20 ਲਈ ਰਿਸ਼ਭ ਪੰਤ
ਆਇਰਲੈਂਡ T20I ਲਈ ਹਾਰਦਿਕ ਪਾਂਡਿਆ
ਇੰਗਲੈਂਡ ਖ਼ਿਲਾਫ਼ ਪੰਜਵੇਂ ਟੈਸਟ 'ਚ ਜਸਪ੍ਰੀਤ ਬੁਮਰਾਹ 
ਡਰਬੀਸ਼ਾਇਰ ਖਿਲਾਫ ਅਭਿਆਸ ਮੈਚ ਲਈ ਦਿਨੇਸ਼ ਕਾਰਤਿਕ 

ਇਹ ਵੀ ਪੜ੍ਹੋ : ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 5 ਲੋਕਾਂ ਦੀ ਮੌਤ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News