ਸਪੇਨ ਖਿਲਾਫ ਖ਼ੁਦ ਨੂੰ ਪਰਖਣ ਉਤਰੇਗੀ ਭਾਰਤੀ ਪੁਰਸ਼ ਹਾਕੀ ਟੀਮ

02/18/2024 5:52:10 PM

ਰਾਊਰਕੇਲਾ, (ਵਾਰਤਾ) ਭਾਰਤੀ ਪੁਰਸ਼ ਹਾਕੀ ਟੀਮ FIH ਹਾਕੀ ਪ੍ਰੋ ਲੀਗ 'ਚ ਸਪੇਨ ਦੇ ਖਿਲਾਫ ਖੁਦ ਨੂੰ ਪਰਖਣ ਉਤਰੇਗੀ। ਬਿਰਸਾ ਮੁੰਡਾ ਹਾਕੀ ਸਟੇਡੀਅਮ 'ਚ ਭਲਕੇ ਹੋਣ ਵਾਲੇ ਮੈਚ ਦੇ ਬਾਰੇ 'ਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ, ''ਸਪੇਨ ਅਤੇ ਹੋਰ ਸਾਰੀਆਂ ਟੀਮਾਂ ਜੋ ਇੱਥੇ ਆਈਆਂ ਹਨ, ਉਨ੍ਹਾਂ ਖਿਲਾਫ ਖੇਡਣਾ ਮੁਸ਼ਕਲ ਹੈ।'' ਸਪੇਨ ਨਾਲ ਪਹਿਲੇ ਮੈਚ ਤੋਂ ਇਲਾਵਾ ਅਸੀਂ ਆਸਟ੍ਰੇਲੀਆ ਤੇ ਨੀਦਰਲੈਂਡ ਖਿਲਾਫ ਸਾਡੇ ਪਹਿਲੇ ਮੈਚ ਤੋਂ ਬਹੁਤ ਕੁਝ ਸਿੱਖਿਆ। ਆਸਟ੍ਰੇਲੀਆ ਅਤੇ ਨੀਦਰਲੈਂਡ ਦੇ ਖਿਲਾਫ ਮੈਚ ਅਤੇ ਆਇਰਲੈਂਡ ਦੇ ਖਿਲਾਫ ਮੈਚ ਵੀ ਮੁਸ਼ਕਿਲ ਸੀ। 

ਸਾਡੇ ਲਈ, ਪੈਰਿਸ 2024 ਓਲੰਪਿਕ ਤੋਂ ਪਹਿਲਾਂ ਇਹ ਮਹੱਤਵਪੂਰਨ ਮੈਚ ਹਨ, ਟੀਮ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਆਪਣੇ ਆਪ ਨੂੰ ਹੋਰ ਪਰਖਣ ਲਈ ਰਾਊਰਕੇਲਾ ਵਿੱਚ ਦੁਬਾਰਾ ਸਪੇਨ ਦਾ ਸਾਹਮਣਾ ਕਰਨ ਦੀ ਉਮੀਦ ਕਰ ਰਹੇ ਹਾਂ। ਸਪੇਨ ਦੇ ਕਪਤਾਨ ਮਾਰਕੋ ਮਿਰਾਲੇਸ ਨੇ ਕਿਹਾ, ''ਅਸੀਂ ਹਰ ਮੈਚ ਜਿੱਤਣਾ ਚਾਹੁੰਦੇ ਹਾਂ ਅਤੇ ਭਾਰਤ ਦੇ ਖਿਲਾਫ ਮੈਚ ਕੋਈ ਵੱਖਰਾ ਨਹੀਂ ਹੈ। ਇਸ ਵਾਰ ਸਾਡਾ ਉਦੇਸ਼ ਆਪਣੇ ਪੈਨਲਟੀ ਕਾਰਨਰ ਅਤੇ ਹਮਲਾਵਾਰ ਖੇਡ ਨੂੰ ਬਿਹਤਰ ਬਣਾਉਣਾ ਹੋਵੇਗਾ। ਸਾਨੂੰ ਸਿਰਫ਼ ਸਰਕਲ ਦੇ ਅੰਦਰ ਅਤੇ ਆਲੇ-ਦੁਆਲੇ ਧਿਆਨ ਦੇਣ ਦੀ ਲੋੜ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਮੈਚ ਵਿੱਚ ਭਾਰਤ ਨੂੰ ਸਖ਼ਤ ਟੱਕਰ ਦੇਵਾਂਗੇ।''

 ਜ਼ਿਕਰਯੋਗ ਹੈ ਕਿ ਭਾਰਤ ਨੇ ਪ੍ਰੋ ਲੀਗ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ। ਉਹਨਾਂ ਨੇ ਆਪਣੀਆਂ ਖੇਡਾਂ ਸਪੇਨ ਅਤੇ ਆਇਰਲੈਂਡ ਦੇ ਖਿਲਾਫ ਕ੍ਰਮਵਾਰ 4-1 ਅਤੇ 1-0 ਦੇ ਫਰਕ ਨਾਲ ਜਿੱਤੀਆਂ ਅਤੇ ਆਸਟ੍ਰੇਲੀਆ ਤੋਂ 4-6 ਨਾਲ ਹਾਰ ਗਏ। ਇਸ ਦੌਰਾਨ, ਨੀਦਰਲੈਂਡ ਦੇ ਖਿਲਾਫ ਭਾਰਤ ਦਾ ਮੁਕਾਬਲਾ 2-2 ਨਾਲ ਡਰਾਅ ਵਿੱਚ ਖਤਮ ਹੋਇਆ, ਭਾਰਤ ਨੇ ਪੈਨਲਟੀ ਸ਼ੂਟਆਊਟ ਤੋਂ ਬਾਅਦ ਬੋਨਸ ਪੁਆਇੰਟ ਦਾ ਦਾਅਵਾ ਕੀਤਾ ਜੋ 4-2 ਦੀ ਸਕੋਰ ਲਾਈਨ ਨਾਲ ਖਤਮ ਹੋਇਆ। ਸਪੇਨ ਦੇ ਖਿਲਾਫ ਮੈਚ ਤੋਂ ਬਾਅਦ ਭਾਰਤ ਦਾ ਸਾਹਮਣਾ 21 ਫਰਵਰੀ ਨੂੰ ਨੀਦਰਲੈਂਡ, 24 ਫਰਵਰੀ ਨੂੰ ਆਸਟ੍ਰੇਲੀਆ ਅਤੇ 25 ਫਰਵਰੀ ਨੂੰ ਆਇਰਲੈਂਡ ਨਾਲ ਹੋਵੇਗਾ। 


Tarsem Singh

Content Editor

Related News