ਭਾਰਤੀ ਟੀਮ ਨਾਲ ਹੋਇਆ ਧੋਖਾ, ਸ਼ੁਭਮਨ ਦੇ ਕੈਚ ਆਊਟ 'ਤੇ ਉਠੇ ਸਵਾਲ (ਵੀਡੀਓ)
06/10/2023 10:30:44 PM

ਸਪੋਰਟਸ ਡੈਸਕ : ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੂੰ 444 ਦੌੜਾਂ ਦਾ ਟੀਚਾ ਮਿਲਿਆ ਹੈ। ਜਵਾਬ 'ਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਆਏ ਤਾਂ ਉਨ੍ਹਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵੇਂ ਇੱਕ ਵੱਡੀ ਸਾਂਝੇਦਾਰੀ ਵੱਲ ਜਾਂਦੇ ਦਿਸ ਰਹੇ ਸਨ ਦੇ ਪਰ ਉਦੋਂ ਕੁਝ ਅਜਿਹਾ ਹੋਇਆ ਕਿ ਭਾਰਤੀ ਨੇ ਧੋਖਾ ਮਿਲਣ ਨਾਲ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਉਹ ਵੀ ਸ਼ੁਭਮਨ ਗਿੱਲ ਦੇ ਰੂਪ ਵਿੱਚ।
ਇਹ ਵੀ ਪੜ੍ਹੋ : ਅਸੀਂ ਏਸ਼ੀਆਈ ਖੇਡਾਂ ਵਿੱਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਸਾਰੇ ਮੁੱਦੇ ਸੁਲਝ ਜਾਣਗੇ : ਸਾਕਸ਼ੀ ਮਲਿਕ
ਸ਼ੁਭਮਨ ਦੇ ਕੈਚ ਆਊਟ ਹੋਣ 'ਤੇ ਉਠੇ ਸਵਾਲ
ਦਰਅਸਲ ਅਜਿਹਾ ਹੋਇਆ ਕਿ ਦੋਵੇਂ ਬੱਲੇਬਾਜ਼ 7 ਓਵਰਾਂ 'ਚ 41 ਦੌੜਾਂ ਬਣਾ ਚੁੱਕੇ ਸਨ। ਸਕਾਟ ਬੋਲੈਂਡ ਅੱਠਵਾਂ ਓਵਰ ਸੁੱਟਣ ਲਈ ਆਇਆ। ਜਿਵੇਂ ਹੀ ਉਸ ਨੇ ਪਹਿਲੀ ਗੇਂਦ ਸੁੱਟੀ, ਗਿੱਲ ਨੇ ਸਲਿੱਪ ਵੱਲ ਸ਼ਾਟ ਖੇਡਿਆ। ਉੱਥੇ ਕੈਮਰੂਨ ਗ੍ਰੀਨ ਖੜ੍ਹਾ ਸੀ, ਜਿਸ ਨੇ ਇੱਕ ਹੱਥ ਨਾਲ ਡਾਈਵਿੰਗ ਕੈਚ ਬਣਾਇਆ। ਹਾਲਾਂਕਿ ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਗੇਂਦ ਹੇਠਾਂ ਹੈ। ਜਦੋਂ ਇਸ ਨੂੰ ਵਾਰ-ਵਾਰ ਰੀਪਲੇਅ ਵਿਚ ਦੇਖਿਆ ਗਿਆ ਤਾਂ ਸਾਫ ਨਜ਼ਰ ਆ ਰਿਹਾ ਸੀ ਕਿ ਗੇਂਦ ਵੀ ਜ਼ੋਰ ਨਾਲ ਹੇਠਾਂ ਲੱਗੀ ਸੀ ਪਰ ਸਭ ਕੁਝ ਸਾਫ ਹੋਣ ਦੇ ਬਾਵਜੂਦ ਤੀਜੇ ਅੰਪਾਇਰ ਰਿਚਰਡ ਕੇਟਲਬਰੋ ਨੇ ਗਿੱਲ ਨੂੰ ਆਊਟ ਕਰ ਦਿੱਤਾ।
ਗਿੱਲ ਨੂੰ ਜਿਵੇਂ ਹੀ ਥਰਡ ਅੰਪਾਇਰ ਨੇ ਆਊਟ ਦਿੱਤਾ ਤਾਂ ਉਹ ਖੁਦ ਹੈਰਾਨ ਰਹਿ ਗਏ, ਨਾਲ ਹੀ ਕਪਤਾਨ ਰੋਹਿਤ ਵੀ ਇਸ ਫੈਸਲੇ ਤੋਂ ਨਾਖੁਸ਼ ਸਨ। ਇਸ ਦੇ ਨਾਲ ਹੀ ਟਵਿੱਟਰ 'ਤੇ ਥਰਡ ਅੰਪਾਇਰ ਦੇ ਫੈਸਲੇ ਦੀ ਤਿੱਖੀ ਆਲੋਚਨਾ ਹੋਣ ਲੱਗੀ। ਇੱਕ ਗਲਤ ਫੈਸਲੇ ਕਾਰਨ ਭਾਰਤੀ ਟੀਮ ਨੇ ਖਿਤਾਬੀ ਮੈਚ ਵਿੱਚ ਇੱਕ ਵੱਡੀ ਵਿਕਟ ਗਵਾ ਦਿੱਤੀ। ਗਿੱਲ ਲੈਅ ਵਿੱਚ ਸੀ। ਉਸ ਨੇ 19 ਗੇਂਦਾਂ ਵਿੱਚ 18 ਦੌੜਾਂ ਬਣਾਈਆਂ ਸਨ।
No way this is out
— R A T N I S H (@LoyalSachinFan) June 10, 2023
Shubman Gill and India robbed 🤬pic.twitter.com/ZlHLHKqMaH
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਚੌਥੇ ਦਿਨ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਅੱਠ ਵਿਕਟਾਂ 'ਤੇ 270 ਦੌੜਾਂ 'ਤੇ ਘੋਸ਼ਿਤ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਭਾਰਤ ਨੂੰ ਜਿੱਤ ਲਈ 444 ਦੌੜਾਂ ਦਾ ਵੱਡਾ ਟੀਚਾ ਦਿੱਤਾ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 173 ਦੌੜਾਂ ਦੀ ਵੱਡੀ ਲੀਡ ਲੈ ਲਈ ਸੀ। ਆਸਟ੍ਰੇਲੀਆ ਨੇ ਦੂਜੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ 'ਤੇ 123 ਦੌੜਾਂ ਤੋਂ ਕੀਤੀ ਅਤੇ ਚੌਥੇ ਦਿਨ ਲੰਚ ਦੇ ਇਕ ਘੰਟੇ ਬਾਅਦ ਐਲਾਨ ਕਰਨ ਤੋਂ ਪਹਿਲਾਂ 147 ਦੌੜਾਂ ਜੋੜੀਆਂ। ਆਸਟਰੇਲੀਆ ਵੱਲੋਂ ਐਲੇਕਸ ਕੈਰੀ ਸਭ ਤੋਂ ਵੱਧ ਸਕੋਰਰ ਰਿਹਾ। ਉਸ ਨੇ 66 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਲਈ ਰਵਿੰਦਰ ਜਡੇਜਾ ਨੇ ਤਿੰਨ ਜਦਕਿ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।