ਜੂਨ 2022 ’ਚ ਹੋਵੇਗੀ ਭਾਰਤੀ ਸ਼ਤਰੰਜ ਲੀਗ ਦੀ ਸ਼ੁਰੂਆਤ
Wednesday, Dec 15, 2021 - 12:26 PM (IST)
ਨਵੀਂ ਦਿੱਲੀ (ਭਾਸ਼ਾ) – ਕ੍ਰਿਕੇਟ ਅਤੇ ਬੈਂਡਮਿੰਟਨ ਵਰਗੀਆਂ ਖੇਡਾਂ ਤੋਂ ਪ੍ਰੇਰਨਾ ਲੈ ਕੇ ਆਲ ਇੰਡੀਆ ਚੈੱਸ ਫੈਡਰੇਸ਼ਨ (ਏ. ਆਈ. ਸੀ. ਐੱਫ਼) ਨੇ ਮੰਗਲਵਾਰ ਨੂੰ ਇੱਥੇ ਆਪਣੀ ਫਰੈਂਚਾਇਜ਼ੀ ਅਧਾਰਿਤ ਲੀਗ ਦਾ ਐਲਾਨ ਕੀਤਾ ਹੈ । ਇਹ ਅਗਲੇ ਸਾਲ ਜੂਨ ’ਚ ਖੇਡੀਆਂ ਜਾਣਗੀਆਂ। ਏ. ਆਈ. ਸੀ. ਐੱਫ਼. ਨੇ ਕਿਹਾ ਕਿ ਭਾਰਤੀ ਸ਼ਤਰੰਜ ਲੀਗ (ਆਈ. ਸੀ. ਐੱਲ.) ’ਚ 6 ਟੀਮਾਂ ਹਿੱਸਾ ਲੈਣਗੀਆਂ। ਹਰੇਕ ਫਰੈਂਚਾਇਜ਼ੀ ਟੀਮ ’ਚ ਦੋ ਸੁਪਰ ਗ੍ਰੈਂਡਮਾਸਟਰ, ਦੋ ਭਾਰਤੀ ਗ੍ਰੈਂਡਮਾਸਟਰ, ਦੋ ਮਹਿਲਾ ਗ੍ਰੈਂਡਮਾਸਟਰ ਅਤੇ ਜੂਨੀਅਰ ਵਰਗ ਵਿੱਚੋਂ ਇੱਕ-ਇੱਕ ਪੁਰਸ਼ ਅਤੇ ਮਹਿਲਾ ਖਿਡਾਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਵਿਸ਼ਵ ਕੱਪ 'ਚ ਫਿਰ ਆਹਮੋ-ਸਾਹਮਣੇ ਹੋਣਗੀਆਂ ਭਾਰਤ-ਪਾਕਿ ਦੀਆਂ ਟੀਮਾਂ, ICC ਨੇ ਜਾਰੀ ਕੀਤਾ ਸ਼ਡਿਊਲ
ਸ਼ਤਰੰਜ ’ਚ ਆਪਣੀ ਕਿਸਮ ਦਾ ਪਹਿਲਾ, ਇਹ ਟੂਰਨਾਮੈਂਟ ਇੱਕ ਜਾਂ ਦੋ ਭਾਰਤੀ ਸ਼ਹਿਰਾਂ ’ਚ ਦੋ ਹਫ਼ਤਿਆਂ ’ਚ ਡਬਲ ਰਾਊਂਡ ਰੌਬਿਨ ਫਾਰਮੈਟ ’ਚ ਖੇਡਿਆ ਜਾਵੇਗਾ। ਚੋਟੀ ਦੀਆਂ ਦੋ ਟੀਮਾਂ ਫ਼ਾਈਨਲ ’ਚ ਆਹਮੋ-ਸਾਹਮਣੇ ਹੋਣਗੀਆਂ। ਏ. ਆਈ. ਸੀ. ਐੱਫ਼ ਦੇ ਪ੍ਰਧਾਨ ਡਾਕਟਰ ਸੰਜੇ ਕਪੂਰ ਨੇ ਪ੍ਰੈਸ ਕਾਨਫਰੰਸ ’ਚ ਕਿਹਾ, “ਸਾਡਾ ਸੁਪਨਾ ਸਾਕਾਰ ਹੁੰਦਾ ਜਾਪ ਰਿਹਾ ਹੈ। ਇੰਡੀਅਨ ਚੈਸ ਲੀਗ ਦੇਸ਼ ’ਚ ਸ਼ਤਰੰਜ ਦਾ ਚਿਹਰਾ ਬਦਲ ਦੇਵੇਗੀ। ਇਹ ਆਉਣ ਵਾਲੇ ਸਮੇਂ ’ਚ ਵਿਸ਼ਵ ਨੂੰ ਨੰਬਰ ਇੱਕ ਬਣਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ’ਚ ਸਾਡੀ ਮਦਦ ਕਰੇਗਾ।” ਏ.ਆਈ.ਸੀ.ਐੱਫ਼. ਦੇ ਪ੍ਰਧਾਨ ਭਰਤ ਸਿੰਘ ਚੌਹਾਨ ਨੇ ਫਾਰਮੈਟ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਰੇਕ ਟੀਮ ’ ਅੱਠ-8 ਖਿਡਾਰੀ ਹੋਣਗੇ। ਚੌਹਾਨ ਨੇ ਕਿਹਾ ਕਿ ਸਾਡਾ ਵਿਚਾਰ ਦੁਨੀਆ ਦੇ ਸਰਵੋਤਮ ਖ਼ਿਡਾਰੀਆਂ ਨੂੰ ਇੱਥੇ ਲਿਆਉਣ ਦਾ ਹੈ ਤਾਂ ਜੋ ਭਾਰਤੀ ਖ਼ਿਡਾਰੀਆਂ ਨੂੰ ਆਪਣੇ ਹੁਨਰ ਨੂੰ ਨਿਖ਼ਾਰਨ ਦਾ ਮੌਕਾ ਮਿਲ ਸਕੇ। ਅਸੀਂ ਜਲਦੀ ਹੀ ਫਰੈਂਚਾਇਜ਼ੀ ਮਾਲਕਾਂ ਦਾ ਐਲਾਨ ਕਰਾਂਗੇ।
ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੂੰ ਮੈਡਲ ਨਾਲ ਸਨਮਾਨਿਤ ਕਰੇਗਾ ਐੱਸ.ਜੇ.ਐੱਫ.ਆਈ.