ਇੰਡੀਅਨ ਬਾਕਸਿੰਗ ਲੀਗ ਦਾ ਆਯੋਜਨ 2 ਤੋਂ 21 ਦਸੰਬਰ ਤਕ
Friday, Nov 15, 2019 - 10:30 PM (IST)

ਨਵੀਂ ਦਿੱਲੀ— ਓਲੰਪਿਕ ਸ਼ੈਲੀ ਦੀ ਪਹਿਲੀ ਤਰ੍ਹਾ ਇੰਡੀਅਨ ਬਾਕਸਿੰਗ ਲੀਗ 2 ਤੋਂ 21 ਦਸੰਬਰ ਤਕ ਆਯੋਜਿਤ ਕੀਤੀ ਜਾਵੇਗੀ। ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਲੀਗ 'ਚ ਓਲੰਪਿਕ ਤਮਗਾ ਜੇਤੂ ਤੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਹਾਜ਼ਰ ਹੋਣਗੇ, ਜਿਸ 'ਚ ਐੱਮ. ਸੀ. ਮੈਰੀਕਾਮ, ਸੋਨੀਆ ਲਾਠੇਰ, ਅਮਿਤ ਪੰਘਾਲ ਤੇ ਮਨੋਜ ਕੁਮਾਰ ਸ਼ਾਮਿਲ ਹਨ। ਪ੍ਰੋਸਪੋਰਟਿਫਾਈ ਤੇ ਸਪੋਰਟਜ਼ਲਾਈਵ ਦੇ ਮਾਲਿਕਾਂ ਨੇ ਮਿਲ ਕੇ ਬਿਗ ਆਊਟ-ਇੰਜੀਅਨ ਬਾਕਸਿੰਗ ਲੀਗ ਕਰਵਾਉਣ ਦਾ ਫੈਸਲਾ ਕੀਤਾ। 6 ਫ੍ਰੈਚਾਇਜ਼ੀ ਟੀਮਾਂ ਤਿੰਨ ਸ਼ਹਿਰਾਂ 'ਚ ਇਕ ਦੂਜੇ ਨਾਲ ਭਿੜੇਗੀ।