ਚੈਂਪੀਅਨਸ ਟਰਾਫੀ ਦੇ ਦੌਰਾਨ ਮਿਲ ਸਕਦੇ ਹਨ ਭਾਰਤ-ਪਾਕਿ ਅਧਿਕਾਰੀ

05/30/2017 6:35:59 PM

ਨਵੀਂ ਦਿੱਲੀ— ਭਾਰਤ ਸਰਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੀ ਦੁਬਈ 'ਚ ਹੋਈ ਬੈਠਕ ਤੋਂ ਬੇਸ਼ੱਕ ਨਾਰਾਜ਼ ਹੈ ਪਰ ਦੋਹਾਂ ਬੋਰਡਾਂ ਦੇ ਅਧਿਕਾਰੀ ਇੰਗਲੈਂਡ 'ਚ ਚੈਂਪੀਅਨਸ ਟਰਾਫੀ ਦੇ ਦੌਰਾਨ ਫਿਰ ਮੀਟਿੰਗ ਕਰ ਸਕਦੇ ਹਨ। ਬੀ.ਸੀ.ਸੀ.ਆਈ. ਅਤੇ ਪੀ.ਸੀ.ਬੀ. ਦੀ ਸੋਮਵਾਰ ਨੂੰ ਦੁਬਈ 'ਚ ਮੀਟਿੰਗ ਹੋਈ ਸੀ ਜਿਸ ਨੂੰ ਲੈ ਕੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਕਾਫੀ ਨਾਰਾਜ਼ਗੀ ਜਤਾਈ ਹੈ ਕਿ ਸਰਕਾਰ ਦੀ ਇਜਾਜ਼ਤ ਦੇ ਬਿਨਾ ਬੀ.ਸੀ.ਸੀ.ਆਈ. ਨੇ ਦੋ ਪੱਖੀ ਸੀਰੀਜ਼ ਨੂੰ ਲੈ ਕੇ ਪੀ.ਸੀ.ਬੀ. ਦੇ ਨਾਲ ਮੀਟਿੰਗ ਕਿਵੇਂ ਕਰ ਲਈ? ਹਾਲਾਂਕਿ ਦੁਬਈ ਦੀ ਮੀਟਿੰਗ 'ਚ ਕੋਈ ਨਤੀਜਾ ਨਹੀਂ ਨਿਕਲਿਆ ਪਰ ਸਮਝਿਆ ਜਾਂਦਾ ਹੈ ਕਿ ਦੋਵੇਂ ਬੋਰਡ ਇੰਗਲੈਂਡ 'ਚ ਚੈਂਪੀਅਨਸ ਟਰਾਫੀ ਦੇ ਦੌਰਾਨ ਗੈਰ ਰਸਮੀ ਮੀਟਿੰਗ ਕਰ ਸਕਦੇ ਹਨ। 
PunjabKesari
ਕ੍ਰਿਕਇੰਫੋ ਮੁਤਾਬਕ ਜੇਕਰ ਇਨ੍ਹਾਂ ਮੀਟਿੰਗਾਂ ਤੋਂ ਕੋਈ ਹਲ ਨਹੀਂ ਨਿਕਲਦਾ ਤਾਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ(ਆਈ.ਸੀ.ਸੀ.) ਦੀ ਵਿਵਾਦ ਨਿਪਟਾਣ ਪ੍ਰਕਿਰਿਆ ਦੇ ਤਹਿਤ ਆਈ.ਸੀ.ਸੀ. ਦੀ ਸੀ.ਈ.ਓ. ਦੀ ਮੌਜੂਦਗੀ 'ਚ ਇਕ ਰਸਮੀ ਮੀਟਿੰਗ ਹੋ ਸਕਦੀ ਹੈ। ਦੋਹਾਂ ਬੋਰਡਾਂ ਵਿਚਾਲੇ ਅਗਲੀ ਮੀਟਿੰਗ ਬਰਮਿੰਘਮ 'ਚ ਹੋ ਸਕਦੀ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ 'ਚ 4 ਜੂਨ ਨੂੰ ਆਪਣਾ ਮੁਕਾਬਲਾ ਖੇਡਣਾ ਹੈ। ਆਈ.ਸੀ.ਸੀ. ਦੀ ਅਗਲੇ ਦੌਰ ਦੀ ਬੈਠਕ 'ਚ ਦੋਹਾਂ ਦੇਸ਼ਾਂ ਵਿਚਾਲੇ ਹੋਰ ਗੱਲਬਾਤ ਹੋ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਸੀਰੀਜ਼ ਨਹੀਂ ਹੋ ਰਹੀ ਹੈ ਪਰ ਆਈ.ਸੀ.ਸੀ. ਟੂਰਨਾਮੈਂਟਾਂ 'ਚ ਦੋਵੇਂ ਟੀਮਾਂ ਇਕ-ਦੂਜੇ ਨਾਲ ਖੇਡ ਰਹੀਆਂ ਹਨ।


Related News