ਮੈਂਬਰ ਇਕਾਈਆਂ ਤੋਂ ਡਾਊਨਲੋਡ ਹੋਣਗੇ ਖਿਡਾਰੀਆਂ ਦੇ ਪਛਾਣ ਪੱਤਰ : ਹਾਕੀ ਇੰਡੀਆ

Sunday, Jul 07, 2024 - 10:01 AM (IST)

ਨਵੀਂ ਦਿੱਲੀ–ਹਾਕੀ ਇੰਡੀਆ ਦੀ ਈ-ਗਵਰਨਸ ਦੀ ਇਕ ਮਹੱਤਵਪੂਰਨ ਪਹਿਲ ਦੇ ਤਹਿਤ ਹੁਣ ਖਿਡਾਰੀ ਮੈਂਬਰ ਇਕਾਈਆਂ ਦੇ ਪੋਰਟਲ ਤੋਂ ਸਿੱਧੇ ਆਪਣੇ ਪਛਾਣ ਪੱਤਰ ਡਾਊਨਲੋਡ ਕਰ ਸਕਣਗੇ। ਹਾਕੀ ਇੰਡੀਆ ਨੇ ਅੱਜ ਖਿਡਾਰੀਆਂ ਲਈ ਡਿਜ਼ੀਟਲ ਪਛਾਣ ਪੱਤਰ ਜਾਰੀ ਕਰਨ ਦੀ ਪ੍ਰਣਾਲੀ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਨਵੀਂ ਪ੍ਰਣਾਲੀ ਪਛਾਣ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਂਦੀ ਹੈ। ਇਹ ਕਈ ਪ੍ਰਮੁੱਖ ਸਹੂਲਤਾਂ ਪ੍ਰਦਾਨ ਕਰਦੀ ਹੈ।
ਰਜਿਸਟ੍ਰੇਸ਼ਨ ਅਤੇ ਮਨਜ਼ੂਰੀ ਪ੍ਰਕਿਰਿਆ ’ਚ ਮੈਂਬਰ ਐਂਟਿਟੀ ਪੋਰਟਲ ’ਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ, ਸਾਰੇ ਲੋੜੀਂਦੇ ਨਿੱਜੀ ਵੇਰਵੇ ਅਤੇ ਦਸਤਾਵੇਜ਼ਾਂ ਨੂੰ ਜਮ੍ਹਾ ਕਰਨਾ, ਮੈਂਬਰ ਇਕਾਈ ਵੱਲੋਂ ਪ੍ਰੋਫਾਈਲ ਦੀ ਸਮੀਖਿਆ, ਹਾਕੀ ਇੰਡੀਆ ਨੂੰ ਮਨਜ਼ੂਰਸ਼ੁਦਾ ਪ੍ਰੋਫਾਈਲ ਜਮ੍ਹਾ ਕਰਨਾ, ਹਾਕੀ ਇੰਡੀਆ ਵੱਲੋਂ ਆਖਰੀ ਸਮੀਖਿਆ, ਮਨਜ਼ੂਰੀ ਅਤੇ ਅੰਤ ’ਚ ਟ੍ਰਾਂਸਫਰ ਸ਼ਾਮਲ ਹੈ। ਪੋਰਟਲ ’ਤੇ ਆਪਣੇ ਵੇਰਵੇ ਦਰਜ ਕਰਕੇ ਸਿੱਧਾ ਤੁਹਾਡੇ ਡਿਜੀਟਲ ਆਈ-ਡੀ ਕਾਰਡ ਨੂੰ ਡਾਊਨਲੋਡ ਕਰਨ ਦੀ ਯੋਗਤਾ ਸ਼ਾਮਲ ਹੈ।


Aarti dhillon

Content Editor

Related News