ICC ਨੇ ਸਚਿਨ ਦੀ ਤਸਵੀਰ ਟਵੀਟ ਕਰ ਪੁੱਛਿਆ ਸਵਾਲ, ਫੈਂਸ ਨੇ ਦਿੱਤੇ ਜਵਾਬ

05/16/2020 11:21:34 PM

ਨਵੀਂ ਦਿੱਲੀ— ਕ੍ਰਿਕਟ ਦੀ ਗਲੋਬਲ ਸੰਸਥਾ ਆਈ. ਸੀ. ਸੀ. ਨੇ ਸ਼ਨੀਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਚਿਨ ਤੇਂਦੁਲਕਰ ਦੀ 22 ਸਾਲ ਪੁਰਾਣੀ ਇਕ ਤਸਵੀਰ ਸ਼ੇਅਰ ਕਰ ਉਸਦੇ ਫੈਂਸ ਤੋਂ ਇਸ ਪਲ ਦੇ ਬਾਰੇ 'ਚ ਪੁੱਛਿਆ ਹੈ। ਇੱਥੇ ਮਹਾਨ ਬੱਲੇਬਾਜ਼ ਸਚਿਨ ਦੁਨੀਆ ਦੇ ਮਸ਼ਹੂਰ ਕ੍ਰਿਕਟ ਮੈਦਾਨ ਲਾਰਡਸ 'ਤੇ ਇਕ ਟਰਾਫੀ ਲੈਂਦੇ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਦੇਖਦੇ ਹੀ ਮਾਸਟਰ ਬਲਾਸਟਰ ਦੇ ਫੈਂਸ ਨੇ ਦੱਸਣ ਨੂੰ ਦੇਰ ਨਹੀਂ ਲਗਾਈ ਕਿ ਉਨ੍ਹਾਂ ਨੂੰ ਆਪਣੇ ਹੀਰੋ ਦਾ ਇਕ-ਇਕ ਪੱਲ ਯਾਦ ਹੈ। ਸਚਿਨ ਦੇ ਕਈ ਫੈਂਸ ਨੇ ਆਈ. ਸੀ. ਸੀ. ਦੇ ਟਵਿੱਟਰ ਹੈਂਡਲ 'ਤੇ ਇਸ ਪਲ ਨੂੰ ਵਿਸਥਾਰ ਨਾਲ ਦੱਸਿਆ ਹੈ।


ਇਹ ਤਸਵੀਰ 18 ਜੁਲਾਈ 1998 ਦੀ ਹੈ, ਜਦੋ ਸਚਿਨ ਤੇਂਦੁਲਕਰ ਨੇ Marylebourne ਕ੍ਰਿਕਟ ਕਲੱਬ (ਐੱਮ. ਸੀ. ਸੀ.) ਦੇ ਵਿਰੁੱਧ ਰੇਸਟ ਆਫ ਦਿ ਵਰਲਡ ਇਲੈਵਨ ਟੀਮ ਦੀ ਕਪਤਾਨੀ ਕੀਤੀ ਸੀ। ਸਚਿਨ ਨੇ ਇਸ ਮੈਚ 'ਚ ਜੇਤੂ ਸੈਂਕੜਾ ਵੀ ਲਗਾਇਆ ਸੀ। ਇਸ ਮੈਚ 'ਚ ਐੱਮ. ਸੀ. ਸੀ. ਨੇ ਟੈਸਟ ਆਫ ਦਿ ਵਰਲਡ ਨੂੰ 262 ਦੌੜਾਂ ਦੀ ਚੁਣੌਤੀ ਦਿੱਤੀ ਸੀ।


ਸਚਿਨ ਨੇ 114 ਗੇਂਦਾਂ 'ਤੇ 125 ਦੌੜਾਂ ਬਣਾਉਂਦੇ ਹੋਏ ਆਪਣੀ ਟੀਮ ਨੂੰ ਇੱਥੇ 6 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ ਸੀ। ਉਨ੍ਹਾਂ ਨੇ ਇਸ ਪਾਰੀ 'ਚ 15 ਚੌਕੇ ਤੇ 4 ਛੱਕੇ ਲਗਾਏ। ਸਚਿਨ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਚੁਣਿਆ ਗਿਆ ਸੀ। ਟਵਿੱਟਰ 'ਤੇ ਕਈ ਲੋਕਾਂ ਨੇ ਇਸ ਸਵਾਲ ਦਾ ਠੀਕ ਜਵਾਬ ਦਿੱਤਾ ਹੈ।

 


Gurdeep Singh

Content Editor

Related News