'ਪ੍ਰਿੰਸ ਆਫ ਕੋਲਕਾਤਾ' ਦੇ ਸ਼ਹਿਰ 'ਚ 'ਕਿੰਗ ਕੋਹਲੀ' ਦਾ ਜ਼ਬਰਦਸਤ ਕ੍ਰੇਜ਼

Saturday, Nov 04, 2023 - 04:27 PM (IST)

'ਪ੍ਰਿੰਸ ਆਫ ਕੋਲਕਾਤਾ' ਦੇ ਸ਼ਹਿਰ 'ਚ 'ਕਿੰਗ ਕੋਹਲੀ' ਦਾ ਜ਼ਬਰਦਸਤ ਕ੍ਰੇਜ਼

ਕੋਲਕਾਤਾ, (ਭਾਸ਼ਾ)- ਜਲਪਾਈਗੁੜੀ ਦੇ ਸਯਾਨ ਸਰਕਾਰ, ਬਿਹਾਰ ਦੇ ਅਰਰੀਆ ਤੋਂ ਸਜਲ ਅਤੇ ਉੜੀਸਾ ਦੇ ਕਟਕ ਤੋਂ ਪ੍ਰਦੁਮਨਾ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਇੱਥੇ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਖੇਡਦੇ ਦੇਖਣ ਪੁੱਜੇ ਅਤੇ ਈਡਨ ਦੇ ਆਸ-ਪਾਸ ਭਾਰਤੀ ਟੀਮ ਦੀ 18 ਨੰਬਰ ਦੀ ਜਰਸੀ ਹੀ ਚਾਰੇ ਪਾਸੇ ਨਜ਼ਰ ਆ ਰਹੀ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ 'ਪ੍ਰਿੰਸ ਆਫ ਕੋਲਕਾਤਾ' ਸੌਰਵ ਗਾਂਗੁਲੀ ਦੇ ਸ਼ਹਿਰ 'ਚ 'ਕਿੰਗ ਕੋਹਲੀ' ਦੇ ਦਾ ਖੁਮਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। 

ਇਹ ਵੀ ਪੜ੍ਹੋ : World cup 2023: ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਏ ਹਾਰਦਿਕ ਪੰਡਯਾ

ਦੂਰ-ਦੁਰਾਡੇ ਤੋਂ ਆਉਣ ਵਾਲੇ ਨੌਜਵਾਨ ਪ੍ਰਸ਼ੰਸਕਾਂ ਤੋਂ ਲੈ ਕੇ ਸਟੇਡੀਅਮ ਦੇ ਬਾਹਰ ਟੀਮ ਇੰਡੀਆ ਦੀ ਜਰਸੀ ਵੇਚਣ ਵਾਲਿਆਂ ਤੱਕ ਸਾਰਿਆਂ ਦੀ ਜ਼ੁਬਾਨ 'ਤੇ ਐਤਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੇ ਕੋਹਲੀ ਦਾ ਨਾਮ ਹੈ। ਆਪਣੇ 10 ਦੋਸਤਾਂ ਨਾਲ ਸਵੇਰੇ 6 ਵਜੇ ਜਲਪਾਈਗੁੜੀ ਤੋਂ ਬੱਸ ਰਾਹੀਂ ਇੱਥੇ ਪਹੁੰਚੇ ਸਯਾਨ ਨੇ ਭਾਸ਼ਾ ਨੂੰ ਕਿਹਾ, “ਸਚਿਨ ਤੋਂ ਬਾਅਦ ਸਾਨੂੰ ਸਿਰਫ਼ ਵਿਰਾਟ ਕੋਹਲੀ ਹੀ ਪਸੰਦ ਹੈ। ਉਹ ਦੇਸ਼ ਦਾ ਆਈਕਨ ਹੈ ਅਤੇ ਉਨ੍ਹਾਂ ਵਰਗਾ ਕੋਈ ਨਹੀਂ ਹੈ। ਵਿਰਾਟ ਸਾਡੇ ਲਈ ਖਿਡਾਰੀ ਨਹੀਂ ਸਗੋਂ ਭਾਵਨਾ ਹੈ। 

ਸਿਲੀਗੁੜੀ 'ਚ ਬੈਂਕਿੰਗ ਦਾ ਕੋਰਸ ਕਰ ਰਹੇ ਸਿਧਾਰਥ ਡੇ ਨੇ ਕਿਹਾ, ''ਵਿਰਾਟ ਦਾ ਕੋਈ ਬਦਲ ਨਹੀਂ ਹੈ। ਤੀਜੇ ਨੰਬਰ 'ਤੇ ਉਸ ਵਰਗਾ ਕੋਈ ਬੱਲੇਬਾਜ਼ ਨਹੀਂ ਹੈ। ਅਸੀਂ ਆਪਣੇ ਜੇਬ ਖਰਚੇ 'ਚੋਂ ਪੈਸੇ ਬਚਾ ਕੇ ਉਸ ਨੂੰ ਖੇਡਦੇ ਦੇਖਣ ਲਈ ਇੱਥੇ ਆਏ ਹਾਂ। ਅਸੀਂ ਆਈ. ਪੀ. ਐਲ. ਵਿੱਚ ਆਰ. ਸੀ. ਬੀ. ਦਾ ਮੈਚ ਵੀ ਦੇਖਣ ਆਏ ਸੀ। ਅਸੀਂ ਕੱਲ੍ਹ ਤੱਕ ਟਿਕਟਾਂ ਲਈ ਕੋਸ਼ਿਸ਼ ਕਰਾਂਗੇ ਨਹੀਂ ਤਾਂ ਅਸੀਂ ਆਪਸ ਵਿੱਚ ਵਿਰਾਟ ਦਾ ਜਨਮਦਿਨ ਮਨਾਵਾਂਗੇ। ਸਾਡੀ ਇੱਕੋ ਇੱਕ ਇੱਛਾ ਹੈ ਕਿ ਉਹ ਸੈਂਕੜਾ ਬਣਾ ਕੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕਰੇ।''

ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ ਨੀਦਰਲੈਂਡ ਨੂੰ ਇਕਤਰਫਾ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾਇਆ

ਮੈਦਾਨ ਬਾਜ਼ਾਰ ਇਲਾਕੇ 'ਚ ਭਾਰਤੀ ਟੀਮ ਦੀ ਜਰਸੀ ਵੇਚ ਰਹੇ ਮੁਹੰਮਦ ਇਮਰਾਨ ਨੇ ਕਿਹਾ ਕਿ ਕੋਹਲੀ ਦੀ 18 ਨੰਬਰ ਦੀ ਜਰਸੀ ਦੀ ਸਭ ਤੋਂ ਜ਼ਿਆਦਾ ਮੰਗ ਹੈ ਅਤੇ ਉਸ ਤੋਂ ਬਾਅਦ ਰੋਹਿਤ ਸ਼ਰਮਾ ਦੀ ਹੈ।ਉਨ੍ਹਾਂ ਨੇ ਕਿਹਾ, ''ਮੈਂ ਹੁਣ ਤੱਕ ਕਰੀਬ 1000 ਜਰਸੀ ਵੇਚ ਚੁੱਕਾ ਹਾਂ ਅਤੇ 80 ਫੀਸਦੀ 18 ਨੰਬਰ ਦੀ ਜਰਸੀ ਵਿਕ ਚੁੱਕੀ ਹੈ। ਉਨ੍ਹਾਂ ਤੋਂ ਇਲਾਵਾ ਲੋਕ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦੀ ਜਰਸੀ ਦੀ ਵੀ ਮੰਗ ਕਰ ਰਹੇ ਹਨ। ਭਲਕੇ ਮੈਚ ਵਾਲੇ ਦਿਨ ਬਹੁਤ ਜ਼ਿਆਦਾ ਵਿਕਰੀ ਹੋਣ ਦੀ ਉਮੀਦ ਹੈ ਅਤੇ ਮੈਂ ਕੋਹਲੀ ਦੀਆਂ ਹੋਰ ਜਰਸੀਜ਼ ਆਰਡਰ ਕਰ ਰਿਹਾ ਹਾਂ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸਟੇਡੀਅਮ ਦੇ ਬਾਹਰ ਕੋਹਲੀ ਦਾ ਜਨਮਦਿਨ ਮਨਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਈਡਨ ਗਾਰਡਨ ਕੋਹਲੀ ਦੇ ਮਾਸਕ, ਬੈਨਰਾਂ ਅਤੇ ਪੋਸਟਰਾਂ ਨਾਲ ਭਰੇ ਹੋਣ ਦੀ ਉਮੀਦ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


author

Tarsem Singh

Content Editor

Related News