ਗ੍ਰੀਕੋ ਰੋਮਨ ਪਹਿਲਵਾਨਾਂ ਦਾ ਹੱਥ ਰਿਹਾ ਖਾਲੀ

Monday, Nov 04, 2019 - 10:18 PM (IST)

ਗ੍ਰੀਕੋ ਰੋਮਨ ਪਹਿਲਵਾਨਾਂ ਦਾ ਹੱਥ ਰਿਹਾ ਖਾਲੀ

ਨਵੀਂ ਦਿੱਲੀ- ਭਾਰਤ ਦੇ ਰਵੀ ਰਾਠੀ ਦੇ ਕਾਂਸੀ ਤਮਗਾ ਮੁਕਾਬਲੇ 'ਚ ਇਕਪਾਸੜ ਅੰਦਾਜ਼ ਵਿਚ ਹਾਰ ਜਾਣ ਤੋਂ ਬਾਅਦ ਹੰਗਰੀ ਦੇ ਬੁਡਾਪੇਸਟ ਵਿਚ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਵਰਗ 'ਚ ਭਾਰਤ ਦਾ ਹੱਥ ਖਾਲੀ ਰਿਹਾ। ਗ੍ਰੀਕੋ ਰੋਮਨ ਵਰਗ ਵਿਚ 77 ਕਿ. ਗ੍ਰਾ. ਵਿਚ ਸਾਜਨ ਕਾਂਸੀ ਤਮਗੇ ਮੁਕਾਬਲੇ 'ਚ ਹਾਰਿਆ ਸੀ ਜਦਕਿ ਰਵੀ ਨੂੰ 97 ਕਿ. ਗ੍ਰਾ. ਭਾਰ ਵਰਗ ਦੇ ਕਾਂਸੀ ਤਮਗਾ ਮੁਕਾਬਲੇ ਵਿਚ ਬੇਲਾਰੂਸ ਦੇ ਦਿਮਿਤ੍ਰੀ ਕਾਂਮਿੰਸਕੀ ਹੱਥੋਂ 0-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਨੇ ਇਸ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ ਦੋ ਚਾਂਦੀ ਤਮਗੇ ਜਿੱਤੇ। ਪੂਜਾ ਗਹਿਲੋਤ ਨੇ ਮਹਿਲਾਵਾਂ ਦੇ 53 ਕਿ. ਗ੍ਰਾ. ਵਰਗ ਵਿਚ ਤੇ ਰਵਿੰਦਰ ਨੇ ਪੁਰਸ਼ ਫ੍ਰੀ ਸਟਾਈਲ ਦੇ 61 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗੇ ਜਿੱਤੇ। ਭਾਰਤ ਨੇ ਪਿਛਲੀ ਚੈਂਪੀਅਨਸ਼ਿਪ ਦੇ ਇਕ ਚਾਂਦੀ ਤਮਗੇ ਦੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ। ਤਦ ਰਵੀ ਕੁਮਾਰ ਦਹੀਆ ਨੇ ਚਾਂਦੀ ਤਮਗਾ ਜਿੱਤਿਆ ਸੀ।


author

Gurdeep Singh

Content Editor

Related News