ਮਹਾਨ ਟੈਨਿਸ ਖਿਡਾਰੀ ਕ੍ਰਿਸ ਐਵਰਟ ਨੂੰ ਹੋਇਆ ਕੈਂਸਰ, ਖ਼ੁਦ ਦਿੱਤੀ ਲੋਕਾਂ ਨੂੰ ਇਹ ਜਾਣਕਾਰੀ
Saturday, Jan 15, 2022 - 03:43 PM (IST)
ਸਪੋਰਟਸ ਡੈਸਕ- ਟੈਨਿਸ ਹਾਲ ਆਫ਼ ਫੇਮ 'ਚ ਸ਼ਾਮਲ ਸਾਬਕਾ ਸਟਾਰ ਕ੍ਰਿਸ ਐਵਰਟ ਨੇ ਕਿਹਾ ਕਿ ਉਨ੍ਹਾਂ ਨੂੰ ਅੰਡਕੋਸ਼ ਦਾ ਕੈਂਸਰ ਹੈ ਜੋ ਅਜੇ ਸ਼ੁਰੂਆਤੀ ਪੜਾਅ 'ਚ ਹੈ। 67 ਸਾਲਾ ਐਵਰਟ ਨੇ ਇਸ ਦੀ ਜਾਣਕਾਰੀ ਦਿੱਤੀ। ਉਹ ਇਸ ਦੀ ਏਅਰ ਅਨਾਊਂਸਰ ਵੀ ਹੈ।
ਇਹ ਵੀ ਪੜ੍ਹੋ : ਪੁਜਾਰਾ ਤੇ ਰਹਾਣੇ ਦੇ ਭਵਿੱਖ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੋੜੀ ਚੁੱਪੀ
ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਕੈਂਸਰ ਦੇ ਬਾਰੇ ਪਤਾ ਲੱਗਾ ਹੈ ਤੇ ਇਸ ਹਫ਼ਤੇ ਤੋਂ ਉਨ੍ਹਾਂ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਚੰਗੀ ਜ਼ਿੰਦਗੀ ਬਿਤਾਈ ਹੈ। ਹੁਣ ਅੱਗੇ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। 18 ਵਾਰ ਦੀ ਗ੍ਰੈਂਡ ਸਲੈਮ ਸਿੰਗਲ ਜੇਤੂ ਐਵਰਟ ਦੁਨੀਆ ਦੀ ਨੰਬਰ ਇਕ ਖਿਡਾਰੀ ਰਹਿ ਚੁੱਕੀ ਹੈ ਤੇ 1995 'ਚ ਉਨ੍ਹਾਂ ਨੂੰ ਟੈਨਿਸ ਹਾਲ ਆਫ਼ ਫ਼ੇਮ 'ਚ ਜਗ੍ਹਾ ਮਿਲੀ ਸੀ। ਉਨ੍ਹਾਂ ਦੀ ਭੈਣ ਜੀਨ ਐਵਰਟ ਡੁਬਿਨ ਦੀ 62 ਸਾਲ ਦੀ ਉਮਰ 'ਚ ਫਰਵਰੀ 2020 'ਚ ਕੈਂਸਰ ਨਾਲ ਮੌਤ ਹੋ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।