'ਦਿ ਗ੍ਰੇਟ ਖਲੀ' ਕਰਨਗੇ ਪਾਲੀਵੁੱਡ 'ਚ ਡੈਬਿਊ, ਜਾਣੋ ਫ਼ਿਲਮ ਦੇ ਰੌਚਕ ਪਹਿਲੂਆਂ ਬਾਰੇ

Sunday, Apr 24, 2022 - 04:18 PM (IST)

'ਦਿ ਗ੍ਰੇਟ ਖਲੀ' ਕਰਨਗੇ ਪਾਲੀਵੁੱਡ 'ਚ ਡੈਬਿਊ, ਜਾਣੋ ਫ਼ਿਲਮ ਦੇ ਰੌਚਕ ਪਹਿਲੂਆਂ ਬਾਰੇ

ਜਲੰਧਰ-  ਸਾਬਕਾ ਡਬਲਯੂ. ਡਬਲਯੂ. ਈ. ਰੈਸਲਿੰਗ ਸਟਾਰ ਦਿ ਗ੍ਰੇਟ ਖਲੀ ਨੇ ਰੈਸਲਿੰਗ ਦੀ ਦੁਨੀਆ 'ਚ ਆਪਣਾ ਖ਼ੂਬ ਨਾਂ ਕਮਾਇਆ ਹੈ ਤੇ ਹੁਣ ਉਹ ਪਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹਨ। ਛੇਤੀ ਹੀ ਦਿ ਗ੍ਰੇਟ ਖਲੀ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਖਲੀ ਦਾ ਅਸਲੀ ਨਾਂ ਦਲੀਪ ਸਿੰਘ ਰਾਣਾ ਹੈ। ਉਨ੍ਹਾਂ ਦੀ ਉਮਰ 50 ਸਾਲ ਹੈ। ਉਨ੍ਹਾਂ ਦਾ ਜਨਮ 27 ਅਗਸਤ 1972 ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ : Birthday Special : ਸਚਿਨ ਤੇਂਦੁਲਕਰ ਦੀ ਜ਼ਿੰਦਗੀ ਨਾਲ ਜੁੜੇ 3 ਰੌਚਕ ਕਿੱਸੇ, ਕੀ ਤੁਸੀਂ ਜਾਣਦੇ ਹੋ

ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਪੰਜਾਬੀ ਫਿਲਮ 'ਦਿ ਰੇਡੂਆ ਰਿਟਰਨਜ਼' 'ਚ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਖਲੀ ਦਾ ਕਿਰਦਾਰ ਕਾਫੀ ਰੌਚਕ ਹੈ। ਇਹ ਫਿਲਮ ਇਸ ਸਾਲ ਅਗਸਤ 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਤੇ ਪੰਜਾਬੀ ਅਦਾਕਾਰ ਨਵ ਬਾਜਵਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 2018 ਦੀ ਫਿਲਮ 'ਰੇਡੂਆ' ਦਾ ਸੀਕਵਲ ਹੈ। ਇਹ ਇਕ ਸਾਇੰਸ ਫਿਕਸ਼ਨ ਫਿਲਮ ਹੈ ਅਤੇ ਟਾਈਮ ਟ੍ਰੈਵਲ 'ਤੇ ਆਧਾਰਿਤ ਹੈ। ਫਿਲਮ 2255 ਦੇ ਅੰਤ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਉਹ ਭਵਿੱਖ ਦੀ ਪੜਚੋਲ ਕਰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਕਿਵੇਂ ਮਨੁੱਖਾਂ ਨੇ ਗ੍ਰਹਿ ਧਰਤੀ ਨੂੰ ਵਿਗਾੜ ਦਿੱਤਾ ਹੈ। ਫਿਲਮ 'ਚ ਟਾਈਮ ਮਸ਼ੀਨ ਅਤੇ ਰੇਡੀਓ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।

ਇਹ ਵੀ ਪੜ੍ਹੋ : IPL ਪਲੇਅ ਆਫ ਦਾ ਸ਼ਡਿਊਲ ਆਇਆ ਸਾਹਮਣੇ, ਇਸ ਸਟੇਡੀਅਮ 'ਚ ਖੇਡਿਆ ਜਾਵੇਗਾ ਫਾਈਨਲ ਮੈਚ

ਇਸ ਤੋਂ ਇਲਾਵਾ ਫਿਲਮ ਵਿੱਚ ਡਰਾਮਾ, ਕਾਮੇਡੀ, ਲੜਾਈ ਤੇ ਰੋਮਾਂਸ ਵੀ ਹੈ। ਫਿਲਮ ਦੀ ਖ਼ਾਸੀਅਤ ਇਹ ਹੈ ਕਿ ਪੂਰੀ ਫਿਲਮ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਭਵਿੱਖ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਫਿਲਮ ਰੇਡੂਆ ਰਿਟਰਨਜ਼ ਵਿੱਚ ਅਦਾਕਾਰਾ ਸਤਿੰਦਰ ਸੱਤੀ, ਕਾਮੇਡੀਅਨ ਬੀਐਨ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਵੀ ਭੂਮਿਕਾਵਾਂ ਨਿਭਾਅ ਰਹੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News