ਅੰਕੜਿਆਂ ਦੀ ਖੇਡ : ਸੀਜ਼ਨ ਦੇ ਦੂਜੇ ਪੜਾਅ ’ਚ ਮੁੰਬਈ ਦਾ ਪ੍ਰਦਰਸ਼ਨ ਰਹਿੰਦਾ ਹੈ ਵਧੀਆ

Wednesday, Sep 16, 2020 - 11:00 PM (IST)

ਜਲੰਧਰ (ਜਸਮੀਤ)– ਭਾਵੇਂ ਹੀ ਮੁੰਬਈ ਇੰਡੀਅਨਜ਼ ਦਾ ਯੂ. ਏ. ਈ. ’ਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਪਰ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਮੁੰਬਈ ਹੀ ਅਜਿਹੀ ਟੀਮ ਹੈ, ਜੋ ਸ਼ੁਰੂਆਤੀ ਦਬਾਅ ਦੇ ਬਾਵਜੂਦ ਅੰਤ ’ਚ ਬਾਜ਼ੀ ਮਾਰਨ ’ਚ ਸਫਲ ਹੋ ਜਾਂਦੀ ਹੈ। ਪਿਛਲੀ ਵਾਰ ਜਦ ਆਈ. ਪੀ. ਐੱਲ. ਯੂ. ਏ. ਈ. ’ਚ ਹੋਇਆ ਸੀ ਤਾਂ ਮੁੰਬਈ ਨੂੰ ਆਪਣੇ 5 ਮੈਚ ਗੁਆਉਣੇ ਪਏ ਸਨ। ਹਾਲਾਂਕਿ ਇਸ ਦੇ ਬਾਅਦ ਸੀਜ਼ਨ ਦੇ ਦੂਜੇ ਦੌਰ ’ਚ ਉਹ ਫਿਰ ਤੋਂ ਮਜ਼ਬੂਤੀ ਨਾਲ ਵਾਪਸੀ ਕਰਨ ’ਚ ਸਫਲ ਹੋ ਗਈ ਸੀ। ਉਂਝ ਵੀ ਮੁੰਬਈ ਨੂੰ ਹਾਰੀ ਹੋਈ ਬਾਜ਼ੀ ਜਿੱਤ ਕੇ ਹੀ ਚੈਂਪੀਅਨ ਬਣਨ ਦੀ ਆਦਤ ਹੈ। ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ 31 ਮੈਚਾਂ ਤੋਂ ਬਾਅਦ ਮੁੰਬਈ ਦਾ ਜਿੱਤ ਪ੍ਰਤੀਸ਼ਤ ਸਭ ਤੋਂ ਵੱਧ (63%) ਹੋ ਜਾਂਦਾ ਹੈ। ਇਹ ਸੀ. ਐੱਸ. ਕੇ. (57%) ਤੋਂ 6% ਵੱਧ ਹੈ। ਇਸੇ ਤਰ੍ਹਾਂ ਕੇ. ਕੇ. ਆਰ. 56%, ਐੱਸ. ਆਰ. ਐੱਚ. 53%, ਆਰ. ਸੀ. ਬੀ. 53%, ਆਰ. ਆਰ. 47%, ਪੰਜਾਬ 44%, ਡੀ. ਸੀ. 43%, ਡੈੱਕਨ ਚਾਰਜ਼ਿਸ 40% ਆਪਣੇ ਮੈਚ ਜਿੱਤਦੀ ਹੈ।
4 ਮੈਦਾਨਾਂ ’ਤੇ ਸਭ ਤੋਂ ਵਧੀਆ ਪ੍ਰਦਰਸ਼ਨ
ਮੁੰਬਈ ਦੇ ਨਾਂ ’ਤੇ 4 ਵੱਡੇ ਮੈਦਾਨਾਂ ’ਤੇ ਸਭ ਤੋਂ ਵੱਧ ਜਿੱਤ ਪ੍ਰਤੀਸ਼ਤ ਬਣਾਉਣ ਦਾ ਵੀ ਰਿਕਾਰਡ ਹੈ। ਐੱਮ. ਆਈ.-77% (ਈਡਨ ਗਾਰਡਨ), ਐੱਮ. ਆਈ.-75% (ਚਿੰਨਾਸਵਾਮੀ), ਸੀ. ਅੈੱਸ. ਕੇ.-71% (ਚੇਪਕ), ਐੱਚ. ਆਰ. ਐੱਚ.-68% (ਹੈਦਰਾਬਾਦ), ਆਰ. ਆਰ.-68% (ਜੈਪੁਰ), ਐੱਮ. ਆਈ.-64% (ਹੈਦਰਾਬਾਦ), ਐੱਮ. ਆਈ.-63% (ਵਾਨਖੇੜੇ), ਕੇ. ਕੇ. ਆਰ.-62% (ਚਿੰਨਾਸਵਾਮੀ)।
ਪਲੇਅ-ਆਫ ’ਚ ਜਿੱਤ %
ਮੁੰਬਈ ਇੰਡੀਅਨਜ਼ 63%
ਕੋਲਕਾਤਾ ਨਾਈਟ ਰਾਈਡਰਜ਼ 60%
ਚੇਨਈ ਸੁਪਰ ਕਿੰਗਜ਼ 59%
ਡੈੱਕਨ ਚਾਰਜ਼ਿਸ 50%
ਰਾਜਸਥਾਨ ਰਾਇਲਜ਼ 50%
ਆਰ. ਪੀ. ਐੱਸ. 50%
ਰਾਇਲ ਚੈਲੰਜ਼ਰਜ਼ ਬੈਂਗਲੂਰੂ 45%
ਸਨਰਾਈਜ਼ਰਸ ਹੈਦਰਾਬਾਦ 44%
ਕਿੰਗਸ ਇਲੈਵਨ ਪੰਜਾਬ 25%
ਦਿੱਲੀ ਕੈਪੀਟਲਸ 17%
ਗੁਜਰਾਤ ਲਾਇਨਜ਼ 00%

ਆਈ. ਪੀ. ਐੱਲ. ਦੇ ਇਕ ਸੀਜ਼ਨ ’ਚ ਘੱਟ ਤੋਂ ਘੱਟ ਛੱਕੇ ਲਾਉਣੇ
ਆਰ. ਆਰ. 47 (2011)
ਕੇ. ਕੇ. ਆਰ. 48 (2008)
ਕੇ. ਕੇ. ਆਰ. 50 (2011)
ਆਰ. ਆਰ. 50 (2009)
ਐੱਮ. ਆਈ. 51 (2009)
ਕੇ. ਕੇ. ਆਰ. 53 (2010)
ਪੀ. ਡਬਲਯੂ. ਆਈ. 58 (2011)
ਟਾਸ ਹਾਰ ਕੇ ਮੈਚ ਜਿੱਤਣਾ
ਰੋਹਿਤ ਸ਼ਰਮਾ 62 % (52 ਗੇਮਸ)
ਅਨਿਲ ਕੁੰਬਲੇ 60% (15)
ਸ਼੍ਰੇਅਸ ਅਈਅਰ 60% (10)
ਵਰਿੰਦਰ ਸਹਿਵਾਗ 58% (24)
ਸਚਿਨ ਤੇਂਦੁਲਕਰ 56% (27)
ਰਾਹੁਲ ਦ੍ਰਾਵਿੜ 55% (22)
ਐੱਮ. ਐੱਸ. ਧੋਨੀ 54% (81)
ਯੁਵਰਾਜ ਸਿੰਘ 54% (24)
ਦੱਸ ਦਈਏ ਕਿ ਮੁੰਬਈ ਨੇ ਆਈ. ਪੀ. ਐੱਲ. ’ਚ 2 ਵਾਰ 100+ ਦੌੜਾਂ ਨਾਲ ਮੈਚ ਜਿੱਤੇ ਹਨ।


Gurdeep Singh

Content Editor

Related News