ਸਾਬਕਾ ਅੰਪਾਇਰਾਂ ਨੇ ਕਿਹਾ- ਓਵਰਥ੍ਰੋਅ ''ਤੇ 6 ਦੌੜਾਂ ਦੇਣਾ ਗਲਤੀ

Tuesday, Jul 16, 2019 - 02:01 AM (IST)

ਸਾਬਕਾ ਅੰਪਾਇਰਾਂ ਨੇ ਕਿਹਾ- ਓਵਰਥ੍ਰੋਅ ''ਤੇ 6 ਦੌੜਾਂ ਦੇਣਾ ਗਲਤੀ

ਲੰਡਨ/ਮੈਲਬੋਰਨ- ਸਾਬਕਾ ਕੌਮਾਂਤਰੀ ਅੰਪਾਇਰ ਸਾਈਮਨ ਟਫੇਲ ਨੇ ਕਿਹਾ ਕਿ ਵਿਸ਼ਵ ਕੱਪ ਫਾਈਨਲ ਦੇ ਅੰਪਾਇਰਾਂ ਨੇ ਇੰਗਲੈਂਡ ਨੂੰ 'ਓਵਰਥ੍ਰੋਅ' ਲਈ 5 ਦੌੜਾਂ ਦੀ ਬਜਾਏ 6 ਦੌੜਾਂ ਦੇ ਕੇ ਗਲਤੀ ਕੀਤੀ ਪਰ ਇਸ 'ਤੇ ਆਈ. ਸੀ. ਸੀ. ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਈ. ਸੀ. ਸੀ. ਦੇ 5 ਵਾਰ ਦੇ ਸਾਲ ਦੇ ਸਰਵਸ੍ਰੇਸ਼ਠ ਅੰਪਾਇਰ ਚੁਣੇ ਗਏ ਟਫੇਲ ਨੇ ਕਿਹਾ, ''ਇਹ ਸਾਫ ਗਲਤੀ ਸੀ। ਇਹ ਬਹੁਤ ਖਰਾਬ ਫੈਸਲਾ ਸੀ। ਉਨ੍ਹਾਂ ਨੂੰ ਇੰਗਲੈਂਡ ਨੂੰ 5 ਦੌੜਾਂ ਦੇਣੀਆਂ ਚਾਹੀਦੀਆਂ ਸਨ, 6 ਨਹੀਂ।''
ਸਾਬਕਾ ਭਾਰਤੀ ਅੰਪਾਇਰ ਕੇ. ਹਰਿਹਰਨ ਨੇ ਟਫੇਲ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ, ''ਕੁਮਾਰ ਧਰਮਸੇਨਾ ਨੇ ਨਿਊਜ਼ੀਲੈਂਡ ਦੇ ਵਿਸ਼ਵ ਕੱਪ ਦੇ ਸੁਪਨੇ ਨੂੰ ਤੋੜ ਦਿੱਤਾ। ਇਹ 6 ਦੌੜਾਂ ਨਹੀਂ 5 ਦੌੜਾਂ ਹੋਣੀਆਂ ਚਾਹੀਦੀਆਂ ਸਨ।''ਇਹ ਘਟਨਾ ਮੈਚ ਦੇ ਆਖਰੀ ਓਵਰ ਵਿਚ ਹੋਈ। ਟੀ. ਵੀ. ਰੀਪਲੇਅ ਤੋਂ ਸਾਫ ਲੱਗ ਰਿਹਾ ਸੀ ਕਿ ਆਦਿਲ ਰਾਸ਼ਿਦ ਅਤੇ ਸਟੋਕਸ ਨੇ ਤਦ ਦੂਜੀ ਦੌੜ ਪੂਰੀ ਨਹੀਂ ਕੀਤੀ ਸੀ ਜਦੋਂ ਗੁਪਟਿਲ ਨੇ ਥ੍ਰੋਅ ਕੀਤਾ ਸੀ ਪਰ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਅਤੇ ਮਾਰਿਯਾਸ ਇਰਾਸਮੁਸ ਨੇ ਇੰਗਲੈਂਡ ਦੇ ਖਾਤੇ ਵਿਚ 6 ਦੌੜਾਂ ਜੋੜ ਦਿੱਤੀਆਂ। 4 ਦੌੜਾਂ ਬਾਊਂਡਰੀ ਦੇ ਨਾਲ ਅਤੇ ਦੋ ਦੌੜਾਂ ਜਿਹੜੀਆਂ ਬੱਲੇਬਾਜ਼ਾਂ ਨੇ ਦੌੜ ਕੇ ਲਈਆਂ ਸਨ।
 


author

Gurdeep Singh

Content Editor

Related News