ਹੰਡ੍ਰੇਡ ਟੂਰਨਾਮੈਂਟ ਦੇ ਡਰਾਫਟ ''ਚ ਸਭ ਤੋਂ ਪਹਿਲਾਂ ਚੁਣਿਆ ਗਿਆ ਰਾਸ਼ਿਦ

10/22/2019 2:02:53 AM

ਨਵੀਂ ਦਿੱਲੀ— ਅਫਗਾਨਿਸਤਾਨ ਦੇ ਸਟਾਰ ਖਿਡਾਰੀ ਰਾਸ਼ਿਦ ਖਾਨ ਨੂੰ 'ਦਿ ਹੰਡ੍ਰੇਡ' ਟੂਰਨਾਮੈਂਟ ਦੇ ਡਰਾਫ ਵਿਚ ਸਭ ਤੋਂ ਪਹਿਲਾਂ ਚੁਣਿਆ ਗਿਆ ਪਰ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੂੰ ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਲਈ ਕਿਸੇ ਵੀ ਟੀਮ ਵਿਚ ਜਗ੍ਹਾ ਨਹੀਂ ਮਿਲੀ। ਰਾਸ਼ਿਦ ਨੇ ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਟੀ-20 ਕ੍ਰਿਕਟ ਵਿਚ 12.03 ਦੀ ਔਸਤ ਨਾਲ 81 ਵਿਕਟਾਂ ਲਈਆਂ ਹਨ, ਜਿਸ ਨੇ ਬ੍ਰਿਟੇਨ ਵਿਚ  8 ਟੀਮਾਂ ਵਿਚਾਲੇ ਪ੍ਰਤੀ ਪਾਰੀ 100 ਗੇਂਦਾਂ ਦੇ ਇਸ ਟੂਰਨਾਮੈਂਟ ਵਿਚ ਉਸ ਨੂੰ ਸਟਾਰ ਦਾਅਵੇਦਾਰ ਬਣਾਇਆ।
ਟ੍ਰੇਂਟ ਰਾਕੇਟਸ ਨੇ ਸਭ ਤੋਂ ਪਹਿਲਾਂ 21 ਸਾਲ ਦੇ ਇਸ ਸਪਿਨਰ ਨੂੰ ਚੁਣਿਆ। ਪਹਿਲੇ ਦੌਰ ਦੀ ਚੋਣ ਵਿਚ ਵੈਸਟਇੰਡੀਜ਼ ਦੇ ਆਲਰਾਊਂਡਰ ਆਂਦ੍ਰੇ ਰਸੇਲ ਨੂੰ ਸਦਰਨ ਬ੍ਰੇਵ ਨੇ ਦੂਜੇ ਨੰਬਰ 'ਤੇ ਚੁਣਿਆ ਜਦਕਿ ਆਸਟਰੇਲੀਆ ਦੇ ਆਰੋਨ ਫਿੰਚ ਨੂੰ ਨਾਦਰਨ  ਸੁਪਰਚਾਰਜਸ ਨੇ ਆਪਣੇ ਨਾਲ ਜੋੜਿਆ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਵੀ ਚੁਣਿਆ ਗਿਆ।
ਇੰਗਲੈਂਡ ਦੇ ਜ਼ਿਆਦਾਤਰ ਵਨ ਡੇ ਕੌਮਾਂਤਰੀ ਕ੍ਰਿਕਟਰਾਂ ਨੂੰ ਡ੍ਰਾਫਟ ਤੋਂ ਪਹਿਲਾਂ ਹੀ ਟੀਮਾਂ ਨੂੰ ਵੰਡ ਦਿੱਤਾ ਗਿਆ ਸੀ। ਵੇਲਸ ਫਾਇਰ ਨੇ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਤੇ ਸਟੀਵ ਸਮਿਥ ਨੂੰ ਚੁਣਿਆ ਜਦਕਿ ਓਵਲ ਇਨਵਿੰਸਿਬਲ ਨੇ ਵੈਸਟਇੰਡੀਜ਼ ਦੇ ਸੁਨੀਲ ਨਾਰਾਇਣ ਨੂੰ ਆਪਣੇ ਨਾਲ ਜੋੜਿਆ। ਜੈਸਨ ਰਾਏ ਪਹਿਲਾਂ ਹੀ ਓਵਲ ਟੀਮ ਦਾ ਹਿੱਸਾ ਸੀ।
ਮਾਨਚੈਸਟਰ ਓਰੀਜਿਨਲਸ ਨੇ ਦੱਖਣੀ ਅਫਰੀਕਾ ਦੇ ਸਪਿਨਰ ਇਮਰਾਨ ਤਾਹਿਰ ਤੇ ਡੇਨ ਵਿਲਾਸ ਨੂੰ ਚੁਣਿਆ। ਲੰਡਨ ਸਪ੍ਰਿਟ ਨੇ ਗਲੇਨ ਮੈਕਸਵੈੱਲ ਜਦਕਿ ਬਰਮਿੰਘਮ ਫਿਨਿਕਸ ਨੇ ਲਿਆਮ ਲੀਵਿੰਗਸਟੋਨ ਨੂੰ ਆਪਣੇ ਨਾਲ ਜੋੜਿਆ।  ਦੂਜੇ ਦੌਰ ਵਿਚ ਬਰਮਿੰਘਮ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਪਣੇ ਨਾਲ ਜੋੜਿਆ ਜਦਕਿ ਸਪ੍ਰਿਟ ਨੇ ਅਫਗਾਨਿਸਤਾਨ ਦੇ ਮੁਹੰਮਦ ਨਬੀ ਤੇ ਪਾਕਿਸਤਾਨ ਦੇ ਮੁਹੰਮਦ ਆਮਿਰ ਨੂੰ ਚੁਣਿਆ। ਤੀਜੇ ਦੌਰ ਵਿਚ ਆਸਟਰੇਲੀਆ ਦੇ ਨਾਥਨ ਕਾਲਟਰ ਨਾਇਲ ਨੂੰ ਰਾਕੇਟਸ ਜਦਕਿ ਪਾਕਿਤਾਨ ਦੇ ਸ਼ਦਾਬ ਖਾਨ ਨੂੰ ਬ੍ਰੇਵ ਟੀਮ ਨੇ ਚੁਣਿਆ।


Gurdeep Singh

Content Editor

Related News