ਜਿੰਦਰ ਮਾਹਲ ਬਣਿਆ ਅਮਰੀਕੀ ਰੈਸਲਮਨੀਆ ਜਿੱਤਣ ਵਾਲਾ ਪਹਿਲਾ ਭਾਰਤੀ

Wednesday, Apr 11, 2018 - 01:35 AM (IST)

ਜਿੰਦਰ ਮਾਹਲ ਬਣਿਆ ਅਮਰੀਕੀ ਰੈਸਲਮਨੀਆ ਜਿੱਤਣ ਵਾਲਾ ਪਹਿਲਾ ਭਾਰਤੀ

ਨਵੀਂ ਦਿੱਲੀ—ਰੈਸਲਮਨੀਆ 2018 'ਚ ਯੂ.ਐੱਸ. ਚੈਂਪੀਅਨਸ਼ਿਪ 'ਚ ਜਿੱਤ ਹਾਸਲ ਕਰਕੇ ਭਾਰਤੀ ਮੂਲ ਦੇ 'ਜਿੰਦਰ ਮਾਹਲ' ਨੇ ਇਤਿਹਾਸ ਰਚ ਦਿੱਤਾ ਹੈ। ਇਸ ਚੈਂਪੀਅਨਸ਼ਿਪ 'ਚ ਜਿੱਤ ਦਰਜ ਕਰਕੇ ਮਾਹਲ ਨੇ ਪਹਿਲਾ ਭਾਰਤੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਇਸ ਚੈਂਪੀਅਨਸ਼ਿਪ 'ਚ ਉਸ ਨੇ ਰੈਂਡੀ ਆਰਟਨ, ਬਾਬੀ ਰੂਡ ਤੇ ਰੁਸੇਵ ਨੂੰ ਮਾਤ ਪਾ ਕੇ ਜਿੱਤ ਹਾਸਲ ਕੀਤੀ।
ਰੈਸਲਮਨੀਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ ਅਤੇ ਇਸ 'ਚ ਕੁਲ 9 ਚੈਂਪੀਅਨਸ਼ਿਪ ਮੈਚ ਹੋਏ। ਮੈਚ ਦੇਖਣ ਪੁੱਜੇ ਦਰਸ਼ਕਾਂ ਨੇ ਮੈਚਾਂ ਦਾ ਖੂਬ ਅਨੰਦ ਮਾਣਿਆ ਅਤੇ ਇਸ ਮੁਕਾਬਲੇ 'ਚ ਇਕ ਤੋਂ ਇਕ ਮੈਚ ਦੇਖਣ ਵਾਲੇ ਸਨ। ਜਿੰਦਰ ਮਾਹਲ ਨੇ ਰੈਂਡੀ ਆਰਟਨ, ਬਾਬੀ ਰੂਡ ਤੇ ਰੁਸੇਵ ਨੂੰ ਮਾਤ ਪਾ ਕੇ ਪਹਿਲੀ ਵਾਰ ਯੂ.ਐੱਸ. ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਜਿੰਦਰ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਇਕ ਹੋਰ ਭਾਰਤੀ ਸੁਪਰਸਟਾਰ ਮਹਾਬਲੀ ਸ਼ੇਰਾ ਨੇ ਜਿੰਦਰ ਨੂੰ ਜਿੱਤ ਦੀ ਵਧਾਈ ਦਿੱਤੀ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੇ ਕਿਹਾ ਕਿ ਜਿੰਦਰ ਦੀ ਜਿੱਤ ਦੀ ਮੈਨੂੰ ਬਹੁਤ ਖੁਸ਼ੀ ਹੈ।


Related News