ਟੀ-20 ਕ੍ਰਿਕਟ ''ਚ ਪਹਿਲੀ ਵਾਰ ਅਜੀਬ ਤਰੀਕੇ ਨਾਲ ਆਊਟ ਹੋਇਆ ਇੰਗਲੈਂਡ ਦਾ ਇਹ ਖਿਡਾਰੀ, ਦੇਖੋ ਵੀਡੀਓ

06/24/2017 4:15:02 PM

ਟਾਂਟਨ— ਸਾਊਥ ਅਫਰੀਕਾ ਖਿਲਾਫ ਦੂਜੇ ਟੀ 20 ਮੁਕਾਬਲੇ 'ਚ ਇੰਗਲੈਂਡ ਦੇ ਜੇਸਨ ਰਾਏ ਅਜੀਬ ਤਰੀਕੇ ਨਾਲ ਆਊਟ ਹੋਏ। ਰਾਏ ਟੀ 20 ਕ੍ਰਿਕਟ 'ਚ ਆਬਸਟ੍ਰੈਕਟਿੰਗ ਦਿ ਫੀਲਡ' ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਟੈਸਟ 'ਚ ਇਕ ਅਤੇ ਵਨਡੇ ਕ੍ਰਿਕਟ 'ਚ 6 ਵਾਰ ਬੱਲੇਬਾਜ਼ ਫੀਲਡ 'ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ 'ਚ ਆਪਣਾ ਵਿਕਟ ਗੁਆ ਚੁੱਕੇ ਹਨ। ਭਾਰਤ ਵੱਲੋਂ ਮਹਿੰਦਰ ਅਮਰਨਾਥ ਹੀ ਇਸ ਤਰ੍ਹਾਂ ਆਊਟ ਹੋਏ ਸਨ।

ਇਸ ਤਰ੍ਹਾਂ ਹੋਏ ਆਊਟ
ਸਾਊਥ ਅਫਰੀਕਾ ਦੇ ਬਾਲਰ ਕ੍ਰਿਸ ਮਾਰਿਸ ਮੈਚ ਦਾ 16ਵਾਂ ਓਵਰ ਲੈ ਕੇ ਆਏ ਅਤੇ ਉਨ੍ਹਾਂ ਨੇ ਓਵਰ ਦੀ ਪਹਿਲੀ ਗੇਂਦ ਕਰਾਈ। ਲੀਆਮ ਲਿਵਿੰਗਸਟੋਨ ਨੇ ਇਹ ਗੇਂਦ ਬੈਕਵਰਡ ਪੁਆਇੰਟ ਦੀ ਦਿਸ਼ਾ 'ਚ ਖੇਡੀ। ਇਸ ਦੌਰਾਨ ਨਾਨ ਸਟ੍ਰਾਈਕਰ ਐਂਡ 'ਤੇ ਖੜ੍ਹੇ ਜੇਸਨ ਰਾਏ ਦੌੜ ਲੈਣ ਲਈ ਦੌੜੇ ਉਸੇ ਵੇਲੇ ਉਨ੍ਹਾਂ ਨੂੰ ਲਿਵਿੰਗ ਸਟੋਨ ਨੇ ਵਾਪਸ ਭੇਜਿਆ। ਐਂਡੀ ਫੇਲੁਕਵੇਯੋ ਨੇ ਨਾਨ ਸਟ੍ਰਾਈਕਰ ਐਂਡ ਵੱਲ ਥ੍ਰੋਅ ਕੀਤਾ। ਇਸ ਦੌਰਾਨ ਗੇਂਦ ਜੇਸਨ ਰਾਏ ਦੇ ਬੂਟਾਂ ਨਾਲ ਟਕਰਾਅ ਗਈ। ਇਸ 'ਤੇ ਸਾਊਥ ਅਫਰੀਕਾ ਨੇ 'ਆਬਸਟ੍ਰੈਕਟਿੰਗ ਦਿ ਫੀਲਡ' ਦੀ ਅਪੀਲ ਕਰ ਦਿੱਤੀ। ਇਸ ਤੋਂ ਬਾਅਦ ਥਰਡ ਅੰਪਾਇਰ ਨੇ ਰੀਪਲੇਅ 'ਚ ਦੇਖ ਕੇ ਜੇਸਨ ਨੂੰ ਆਊਟ ਦੇ ਦਿੱਤਾ।

 

 
Roy wicket obstruction

Controversy as Jason Roy is given out for obstruction. Was this a fair decision? https://www.ecb.co.uk/matches/4316

Posted by England Cricket on Friday, June 23, 2017


ਰੋਮਾਂਚਕ ਮੈਚ 'ਚ ਹਾਰਿਆ ਇੰਗਲੈਂਡ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਟਾਟਨ 'ਚ ਖੇਡੇ ਗਏ ਦਿਨ-ਰਾਤ ਮੈਚ 'ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਦੂਜੇ ਟਵੰਟੀ 20 ਮੈਚ 'ਚ ਰੋਮਾਂਚਕ ਅੰਦਾਜ਼ 'ਚ ਤਿੰਨ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਦੱਖਣੀ ਅਫਰੀਕਾ ਦੇ ਜੇਜੇ ਸਮਟਸ ਦੇ 45 ਦੌੜਾਂ ਅਤੇ ਕਪਤਾਨ ਏ.ਬੀ. ਡਿਵਿਲੀਅਰਸ ਦੇ 20 ਗੇਂਦਾਂ 'ਚ 4 ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 46 ਦੌੜਾਂ ਦੀ ਬਦੌਲਤ ਨਿਰਧਾਰਤ ਓਵਰਾਂ 'ਚ 8 ਵਿਕਟਾਂ 'ਤੇ 174 ਦੌੜਾਂ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ 'ਚ ਇੰਗਲੈਂਡ 20 ਓਵਰ ਦੀ ਖੇਡ 'ਚ 6 ਵਿਕਟਾਂ 'ਤੇ 171 ਦੌੜਾਂ ਹੀ ਬਣਾ ਸਕਿਆ। ਹੁਣ ਸੀਰੀਜ਼ ਦਾ ਆਖਰੀ ਮੁਕਾਬਲਾ 25 ਜੂਨ ਨੂੰ ਹੋਵੇਗਾ।


Related News